CM ਚੰਨੀ ਵੱਲੋਂ ਪੰਜਾਬ ’ਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ : ਸਿਰਸਾ

Friday, Feb 04, 2022 - 11:19 PM (IST)

CM ਚੰਨੀ ਵੱਲੋਂ ਪੰਜਾਬ ’ਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ : ਸਿਰਸਾ

ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ’ਚ ਧਰਮ ਪਰਿਵਰਤਨ ਨੁੰ ਲੈ ਕੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਦੱਸਣਯੋਗ ਹੈ ਕਿ ਚੰਨੀ ਨੇ ਇਕ ਟੀ. ਵੀ. ਇੰਟਰਵਿਊ ਵਿਚ ਕਿਹਾ ਹੈ ਕਿ ਸ਼ਾਇਦ ਪਿਆਰ ਨਾ ਮਿਲਣ ਕਾਰਨ ਸਿੱਖ ਜੋ ਹੈ, ਉਹ ਈਸਾਈ ਧਰਮ ਅਪਣਾ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ’ਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਈਸਾਈ ਭਾਈਚਾਰੇ ਦੀਆਂ ਚੰਦ ਵੋਟਾਂ ਲੈਣ ਦੀ ਖਾਤਰ ਅਜਿਹੇ ਸ਼ਰਮਨਾਕ ਬਿਆਨ ਦੇ ਰਹੇ ਹਨ।

ਇਹ ਵੀ ਪੜ੍ਹੋ : ਬੁਰਜ ਜਵਾਹਰ ਸਿੰਘ ਵਾਲਾ ਵਿਖੇ ਡੇਰਾ ਪ੍ਰੇਮੀ ਦੇ ਹੋਏ ਕਤਲ ਮਾਮਲੇ ’ਚ 3 ਦੋਸ਼ੀਆਂ ਨੂੰ ਉਮਰ ਕੈਦ

ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਤੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਸਿੱਖੀ ਦੀ ਬਖਸ਼ਿਸ਼ ਸਾਨੂੰ ਕੀਤੀ ਸੀ। ਇਹ ਫਰਿੱਜ ਤੇ ਟੀ. ਵੀ. ਦੇ ਕੇ ਖਰੀਦੀ ਸਿੱਖੀ ਨਹੀਂ ਹੈ, ਬਲਕਿ ਸ਼ਹਾਦਤਾਂ ਦੇ ਕੇ ਬਣਿਆ ਸਿੱਖ ਧਰਮ ਹੈ। ਉਹਨਾਂ ਕਿਹਾ ਕਿ ਚੰਨੀ ਦੇ ਇਸ ਬਿਆਨ ਨੇ ਉਹਨਾਂ ਦਾਅਵਿਆਂ ਨੂੰ ਵੀ ਬੱਲ ਦਿੱਤਾ ਹੈ ਜਿਹਨਾ ਵਿਚ ਕਿਹਾ ਗਿਆ ਸੀ ਕਿ ਚੰਨੀ ਨੇ ਇਸਾਈ ਧਰਮ ਅਪਣਾ ਲਿਆ ਹੈ। ਉਹਨਾਂ ਕਿਹਾ ਕਿ ਅੱਜ ਦੇ ਬਿਆਨ ਤੋਂ ਬਾਅਦ ਚੰਨੀ ਬਾਰੇ ਕੀਤੇ ਜਾ ਰਹੇ ਇਹ ਦਾਅਵੇ ਸਹੀ ਜਾਪਦੇ ਹਨ। ਉਨ੍ਹਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਚੰਨੀ ਦੇ ਖ਼ਿਲਾਫ਼ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਕ ਸਿੱਖ ਮੁੱਖ ਮੰਤਰੀ ਅਜਿਹਾ ਬਿਆਨ ਦੇਵੇ, ਇਸ ਤੋਂ ਸ਼ਰਮਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 8 ਫਰਵਰੀ ਤੱਕ ਭੇਜਿਆ ED ਦੇ ਰਿਮਾਂਡ ’ਤੇ


author

Manoj

Content Editor

Related News