ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਤਨਮਨਜੀਤ ਸਿੰਘ ਢੇਸੀ, ਇਨ੍ਹਾਂ ਮੁੱਦਿਆਂ ''ਤੇ ਹੋਈ ਗੱਲਬਾਤ (ਤਸਵੀਰਾਂ)
Sunday, Jul 30, 2017 - 12:27 PM (IST)
ਪਟਿਆਲਾ— ਯੂ. ਕੇ. ਦੇ ਪਹਿਲੇ ਦਸਤਾਰਧਾਰੀ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਉਨ੍ਹਾਂ ਨੇ ਕੈਪਟਨ ਦੇ ਮਾਤਾ ਜੀ ਮੋਹਿੰਦਰ ਕੌਰ ਜੀ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।
ਇਸ ਤੋਂ ਇਲਾਵਾ ਦੋਹਾਂ ਨੇਤਾਵਾਂ ਵਿਚ ਪੰਜਾਬ ਅਤੇ ਯੂ. ਕੇ. ਦੇ ਰਿਸ਼ਤਿਆਂ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਈ। ਪਰਵਾਸੀ ਭਾਰਤੀਆਂ ਦੇ ਮੁੱਦੇ, ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਲੰਡਨ ਅਤੇ ਬਰਮਿੰਘਮ ਤੱਕ ਸਿੱਧੀ ਫਲਾਈਟ ਸ਼ੁਰੂ ਕਰਨ ਆਦਿ ਦੇ ਮੁੱਦਿਆਂ 'ਤੇ ਦੋਹਾਂ ਨੇਤਾਵਾਂ ਨੇ ਖੁੱਲ੍ਹ ਕੇ ਚਰਚਾ ਕੀਤੀ। ਇਸ ਤੋਂ ਬਾਅਦ ਦੋਵੇਂ ਨੇਤਾ ਚੰਡੀਗੜ੍ਹ ਵਿਖੇ ਮਿਲਣਗੇ ਅਤੇ ਇਨ੍ਹਾਂ ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਵਿਸਥਰਪੂਰਵਕ ਚਰਚਾ ਕਰਨਗੇ।
