ਰਮਨ ਅਰੋੜਾ ਦੇ ਘਰ ਪਹੁੰਚੇ CM ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ, ਦਿੱਤੀ ਲੋਹੜੀ ਤੇ ਮਾਘੀ ਦੀ ਵਧਾਈ

01/12/2024 12:13:27 PM

ਜਲੰਧਰ (ਜ.ਬ.)- ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਆਪਣੇ ਪਤੀ ਤ੍ਰਿਲੋਕ ਸਿੰਘ ਨਾਲ ਬੀਤੇ ਦਿਨ ਵਿਧਾਇਕ ਰਮਨ ਅਰੋੜਾ ਦੀ ਅਸ਼ੋਕ ਨਗਰ ਸਥਿਤ ਰਿਹਾਇਸ਼ ’ਤੇ ਪਹੁੰਚੀ। ਇਸ ਦੌਰਾਨ ਵਿਧਾਇਕ ਅਰੋੜਾ ਦੇ ਪਰਿਵਾਰਕ ਮੈਂਬਰਾਂ ਰਾਜਨ ਅਰੋੜਾ, ਸਾਕਸ਼ੀ ਅਰੋੜਾ, ਗੀਤਾ ਅਰੋੜਾ, ਰਾਜ ਕੁਮਾਰ ਅਰੋੜਾ, ਰਾਜੂ ਮਦਾਨ, ਉਰਜਾ ਮਦਾਨ, ਰਾਧਿਕਾ ਮਦਾਨ, ਗੌਰਵ ਮਦਾਨ ਅਤੇ ਸੁਰਿੰਦਰ ਖੰਨਾ ਨੇ ਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਤ੍ਰਿਲੋਕ ਸਿੰਘ ਦਾ ਸ਼ਾਨਦਾਰ ਸੁਆਗਤ ਕੀਤਾ।

ਇਸ ਮੌਕੇ ਮਨਪ੍ਰੀਤ ਕੌਰ ਨੇ ਕਿਹਾ ਕਿ ਅਰੋੜਾ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰਕ ਸੰਬੰਧ ਹਨ ਅਤੇ ਉਹ ਆਪਣੇ ਪਤੀ ਨਾਲ ਆਪਣੇ ਭਰਾ ਰਮਨ ਅਰੋੜਾ ਅਤੇ ਅਰੋੜਾ ਪਰਿਵਾਰ ਨੂੰ ਨਵੇਂ ਸਾਲ ਅਤੇ ਲੋਹੜੀ-ਮਾਘੀ ਦੀ ਵਧਾਈ ਦੇਣ ਆਈ ਹੈ। ਇਸ ਦੌਰਾਨ ਤ੍ਰਿਲੋਕ ਸਿੰਘ ਨੇ ਕਿਹਾ ਕਿ ਵਿਧਾਇਕ ਰਮਨ ਅਰੋੜਾ ਇਕ ਚੰਗੇ ਇਨਸਾਨ ਹਨ, ਉਹ ਹਮੇਸ਼ਾ ਹਰ ਕਿਸੇ ਦੇ ਦੁੱਖ-ਸੁੱਖ ’ਚ ਸ਼ਰੀਕ ਹੁੰਦੇ ਹਨ। ਇਸ ਮੌਕੇ ਦੀਨਾਨਾਥ ਪ੍ਰਧਾਨ, ਬਲਬੀਰ ਸਿੰਘ (ਬਿੱਟੂ), ਦੀਪਕ ਕੁਮਾਰ, ਨਿਖਿਲ ਅਰੋੜਾ, ਹਨੀ ਭਾਟੀਆ, ਸ਼ਮਸ਼ੇਰ ਸਿੰਘ (ਖਹਿਰਾ), ਪ੍ਰਵੀਨ ਪਹਿਲਵਾਨ, ਅਮਰਦੀਪ ਸੰਦਲ (ਕਿੰਨੂੰ), ਲਗਨਦੀਪ ਸਿੰਘ, ਹੈਪੀ ਬੜਿੰਗ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :  ਲਾਂਬੜਾ ਵਿਖੇ ਨਹਿਰ ਕੱਢਿਓਂ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਿਦੇਸ਼ ਨਾਲ ਜੁੜੇ ਤਾਰ

ਸ਼੍ਰੀਮਦ ਭਾਗਵਤ ਕਥਾ ਦਾ ਪੋਸਟਰ ਕੀਤਾ ਰਿਲੀਜ਼
ਵਿਸ਼ਵ ਪ੍ਰਸਿੱਧ ਭਾਗਵਤ ਕਥਾ ਵਾਚਕ ਜਯਾ ਕਿਸ਼ੋਰੀ ਸ਼੍ਰੀਮਦ ਭਾਗਵਤ ਕਥਾ ਦਾ ਗਿਆਨ ਦੇਣ ਲਈ ਦੂਜੀ ਵਾਰ ਜਲੰਧਰ ਆ ਰਹੀ ਹੈ। ਇਸ ਸਬੰਧੀ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਤੇ ਤ੍ਰਿਲੋਕ ਸਿੰਘ ਨੇ ਵਿਧਾਇਕ ਅਰੋੜਾ ਦੇ ਗ੍ਰਹਿ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਪੋਸਟਰ ਰਿਲੀਜ਼ ਕੀਤਾ। ਵਿਧਾਇਕ ਨੇ ਦੱਸਿਆ ਕਿ ਜਲੰਧਰ ’ਚ ਦੂਜੀ ਵਾਰ ਸ਼੍ਰੀ ਕਸ਼ਟ ਨਿਵਾਰਨ ਬਾਲਾਜੀ ਸੇਵਾ ਪਰਿਵਾਰ ਵੱਲੋਂ ਅੰਤਰਰਾਸ਼ਟਰੀ ਕਥਾਵਾਚਕ ਜਯਾ ਕਿਸ਼ੋਰੀ ਦੀ ਆਵਾਜ਼ 'ਚ ਸ਼੍ਰੀਮਦ ਭਾਗਵਤ ਗੀਤਾ ਦਾ ਆਯੋਜਨ ਸਾਈਂ ਦਾਸ ਸਕੂਲ ਪਟੇਲ ਚੌਕ ਦੀ ਗਰਾਊਂਡ ’ਚ 12 ਫਰਵਰੀ ਤੋਂ 18 ਫਰਵਰੀ ਤੱਕ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News