CM ਭਗਵੰਤ ਮਾਨ ਦਾ ਐਲਾਨ, ਅੱਜ ਤੋਂ ਹਰਿਆਣਾ ਨੂੰ ਦੇਵਾਂਗੇ ਪਾਣੀ
Wednesday, May 21, 2025 - 02:08 PM (IST)

ਨੰਗਲ (ਵੈੱਬ ਡੈਸਕ)- ਹਰਿਆਣਾ-ਪੰਜਾਬ ਵਿਚਾਲੇ ਚੱਲ ਰਿਹਾ ਪਾਣੀ ਦਾ ਵਿਵਾਦ ਭੱਖਦਾ ਜਾ ਰਿਹਾ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਬੀ. ਬੀ. ਐੱਮ. ਬੀ. ਖ਼ਿਲਾਫ਼ ਦੋ ਹਫ਼ਤਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਨੂੰ ਅੱਜ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਹਰਜੋਤ ਸਿੰਘ ਬੈਂਸ ਸਮੇਤ ਹੋਰ ਵੀ ਕਈ ਆਗੂ ਨੰਗਲ ਡੈਮ 'ਤੇ ਪਹੁੰਚੇ।
ਇਹ ਵੀ ਪੜ੍ਹੋ: ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਉਥੇ ਹੀ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਐਲਾਨ ਕਰਦੇ ਕਿਹਾ ਕਿ ਹਰਿਆਣਾ ਨੂੰ ਬਣਦੇ ਅਧਿਕਾਰ ਮੁਤਾਬਕ ਅੱਜ ਤੋਂ ਇਕ ਵਜੇ ਤੋਂ 100 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜਾਵੇਗਾ, ਜੋਕਿ ਅਗਲੀ 21 ਤਾਰੀਖ਼ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦਾ 15.6 ਲੱਖ ਕਿਊਸਿਕ ਪਾਣੀ ਬਣਦਾ ਹੈ ਜਦਕਿ ਉਹ 16.48 ਲੱਖ ਕਿਊਸਿਕ ਪਾਣੀ ਵਰਤ ਚੁੱਕਿਆ ਹੈ। ਹਰਿਆਣਾ ਆਪਣੇ ਕੋਟੇ ਤੋਂ ਵੱਧ ਪਾਣੀ ਇਸਤੇਮਾਲ ਕਰ ਚੁੱਕਿਆ ਹੈ, ਇਸ ਕਰਕੇ ਵਾਧੂ ਪਾਣੀ ਹੁਣ ਨਹੀਂ ਦਿੱਤਾ ਜਾਵੇਗਾ। ਪੰਜਾਬ ਕਦੇ ਵੀ ਹਰਿਆਣੇ ਦਾ ਬਣਦਾ ਅਧਿਕਾਰ ਨਹੀਂ ਖੋਹੇਗਾ ਅਤੇ ਅਗਲੀ ਤਾਰੀਖ਼ ਤੱਕ ਜਿੰਨਾ ਪਾਣੀ ਬਣਦਾ ਹੈ, ਉਹ ਹਰਿਆਣਾ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ! ਇਕ ਹੋਰ ਵਿਅਕਤੀ ਦੀ ਮੌਤ, 3 ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਉਨ੍ਹਾਂ ਕਿਹਾ ਕਿ 24 ਤਾਰੀਖ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੀਤੀ ਆਯੋਗ ਦੀ ਮੀਟਿੰਗ ਰੱਖੀ ਗਈ ਹੈ, ਜਿਸ ਨੂੰ ਉਨ੍ਹਾਂ ਵੱਲੋਂ ਜਾ ਕੇ ਪਾਣੀ ਦੇ ਮੁੱਦੇ 'ਤੇ ਆਪਣਾ ਪੱਖ ਰੱਖਿਆ ਜਾਵੇਗਾ ਅਤੇ ਪੂਨਰਗਠਨ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਅਨਾਜ ਸਾਡੇ ਤੋਂ ਚਾਹੀਦਾ ਹੈ ਅਤੇ ਸਾਨੂੰ ਪਾਣੀ ਵੀ ਚਾਹੀਦਾ ਹੈ। ਪਹਿਲੀ ਵਾਰ ਪੰਜਾਬ ਆਪਣਾ ਪਾਣੀ ਖ਼ੁਦ ਇਸਤੇਮਾਲ ਕਰ ਰਿਹਾ ਹੈ। ਬੀ. ਬੀ. ਐੱਮ. ਬੀ. ਪੰਜਾਬ ਲਈ ਸਿਰਫ਼ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਉਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਬੀ. ਬੀ. ਐੱਮ. ਬੀ. ਵਿਚ 3 ਹਜ਼ਾਰ ਪੋਸਟਾਂ ਪੰਜਾਬ ਦੇ ਕੋਟੇ ਦੀਆਂ ਖਾਲ੍ਹੀ ਹਨ , ਜਿਸ ਨੂੰ ਪੂਰਾ ਕੀਤਾ ਜਾਵੇਗਾ।
ਪਿਛਲੀਆਂ ਸਰਕਾਰਾਂ 'ਤੇ ਵਾਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੋਨੇ ਦੀਆਂ ਟੂਟੀਆਂ ਵਾਲਿਆਂ ਨੂੰ ਕੀ ਪਤਾ ਪਾਣੀ ਦਾ ਮੁੱਲ ਕੀ ਹੁੰਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e