CM ਮਾਨ ਨੇ ਵਿਕਾਸ ਯੋਜਨਾਵਾਂ 'ਚ ਤੇਜ਼ੀ ਲਿਆਉਣ ਲਈ ਕੱਸੀ ਕਮਰ, ਤਿਆਰ ਕੀਤਾ ਬਲੂ ਪ੍ਰਿੰਟ

Monday, Jan 16, 2023 - 11:14 AM (IST)

CM ਮਾਨ ਨੇ ਵਿਕਾਸ ਯੋਜਨਾਵਾਂ 'ਚ ਤੇਜ਼ੀ ਲਿਆਉਣ ਲਈ ਕੱਸੀ ਕਮਰ, ਤਿਆਰ ਕੀਤਾ ਬਲੂ ਪ੍ਰਿੰਟ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਵਿਕਾਸ ਯੋਜਨਾਵਾਂ ਨੂੰ ਹੋਰ ਤੇਜ਼ ਕਰਨ ਲਈ ਕਮਰ ਕੱਸ ਲਈ ਹੈ। ਉਨ੍ਹਾਂ ਸਾਰੀਆਂ ਸਕੀਮਾਂ ਦਾ ਬਲੂ ਪ੍ਰਿੰਟ ਤਿਆਰ ਕਰ ਲਿਆ ਹੈ ਤਾਂ ਜੋ ਮਾਰਚ ਤੱਕ ਫੰਡਾਂ ਦੀ ਵਰਤੋਂ ਕੀਤੀ ਜਾ ਸਕੇ। ਇਹੀ ਕਾਰਣ ਹੈ ਕਿ ਗੁਜਰਾਤ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਕੱਤਰੇਤ ਵਿਚ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਯੋਜਨਾਵਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਪੰਜਾਬ ਦੇ ਕਈ ਵਿਭਾਗ ਵਿੱਤੀ ਸਾਲ 2022-23 ਦੇ ਫੰਡਾਂ ਦੀ ਵਰਤੋਂ ਨਹੀਂ ਕਰ ਸਕੇ ਹਨ। ਹਾਲ ਹੀ ਵਿਚ ਮੁੱਖ ਮੰਤਰੀ ਨੇ ਵਿੱਤ ਵਿਭਾਗ ਤੋਂ ਉਨ੍ਹਾਂ ਵਿਭਾਗਾਂ ਦੀ ਸੂਚੀ ਵੀ ਮੰਗੀ ਸੀ ਤਾਂ ਜੋ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਸਕੇ। ਇਸ ਕੜੀ ਵਿਚ ਕੇਂਦਰ ਸਰਕਾਰ ਦੇ ਪੱਧਰ ’ਤੇ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਅੜਚਨਾਂ ਨੂੰ ਦੂਰ ਕੀਤਾ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਇਸ ਹਫ਼ਤੇ ਮੁੱਖ ਮੰਤਰੀ ਦਿੱਲੀ ਵਿਚ ਕੁਝ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਦਿੱਲੀ ਦਾ ਇਹ ਦੌਰਾ ਮੰਗਲਵਾਰ ਤੋਂ ਸ਼ੁਰੂ ਹੋ ਸਕਦਾ ਹੈ। ਹਾਲਾਂਕਿ ਇਹ ਦੌਰਾ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਲਈ ਦਿੱਤੇ ਗਏ ਸਮੇਂ ’ਤੇ ਨਿਰਭਰ ਕਰੇਗਾ। 

ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਸ਼ੱਕੀ ਹਾਲਾਤ 'ਚ ਰੇਲਵੇ ਟਰੈਕ ਤੋਂ ਮਿਲੀ ਬੱਚੀ ਦੀ ਪੈਰ ਕੱਟੀ ਲਾਸ਼, ਦੇਖ ਨਿਕਲਿਆ ਤ੍ਰਾਹ

ਮੁੱਖ ਮੰਤਰੀ ਦਫ਼ਤਰ ਅਨੁਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਫੰਡਾਂ ਦੀ ਵਰਤੋਂ ਨਾ ਹੋਣ ਦੀ ਸੂਰਤ ਵਿਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਹੋਰ ਵੀ ਗੰਭੀਰ ਹਨ ਕਿਉਂਕਿ ਅਗਲੇ ਕੁਝ ਮਹੀਨਿਆਂ ਤਕ ਕੌਮੀ ਪੱਧਰ ਦੇ ਸਮਾਗਮਾਂ ਵਿਚ ਵੀ ਪੰਜਾਬ ਦੀ ਨੁਮਾਇੰਦਗੀ ਹੋਣੀ ਹੈ। ਇਸ ’ਤੇ ਫਰਵਰੀ ਦੌਰਾਨ ਪੰਜਾਬ ਵਿਚ ਇਨਵੈਸਟਮੈਂਟ ਸਮਿਟ ਵਰਗੇ ਵੱਡੇ ਸਮਾਗਮ ਦੀ ਵੀ ਤਜਵੀਜ਼ ਹੈ। ਇਸ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇੱਥੇ ਵੱਧ ਤੋਂ ਵੱਧ ਨਿਵੇਸ਼ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੀ ਇਹ ਪਹਿਲੀ ਨਿਵੇਸ਼ ਕਾਨਫਰੰਸ ਹੈ, ਜਿਸ ਤੋਂ ਸਰਕਾਰ ਨੂੰ ਵੱਡੀਆਂ ਉਮੀਦਾਂ ਹਨ। 

ਇਹ ਵੀ ਪੜ੍ਹੋ- ਲੋਹੜੀ ਦੀ ਰਾਤ ਪਤੀ-ਪਤਨੀ ਲਈ ਬਣੀ ਆਖਰੀ ਰਾਤ, ਸਵੇਰੇ ਦਰਵਾਜ਼ਾ ਖੋਲ੍ਹਣ 'ਤੇ ਸਭ ਦੇ ਉੱਡੇ ਹੋਸ਼

ਹਾਲ ਹੀ ਵਿਚ ਮੁੱਖ ਮੰਤਰੀ ਨੇ ਦੱਖਣੀ ਭਾਰਤ ਦੇ ਕਈ ਸੂਬਿਆਂ ਦਾ ਦੌਰਾ ਵੀ ਕੀਤਾ ਸੀ। ਮੁੱਖ ਮੰਤਰੀ ਨੇ ਕਈ ਪੱਧਰਾਂ ’ਤੇ ਉਦਯੋਗਪਤੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ ਤਾਂ ਜੋ ਉਦਯੋਗਪਤੀਆਂ ਨੂੰ ਇੱਥੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਨਿਵੇਸ਼ ਸੰਮੇਲਨ ਵਿਚ ਕਈ ਵੱਡੇ ਉਦਯੋਗਿਕ ਘਰਾਣੇ ਸ਼ਿਰਕਤ ਕਰਨਗੇ, ਜੋ ਪੰਜਾਬ ਵਿਚ ਨਿਵੇਸ਼ ਕਰ ਸਕਦੇ ਹਨ। ਅਜਿਹੇ ਵਿਚ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਖ਼ੁਦ ਇਸ ਦੀ ਨਿਗਰਾਨੀ ਕਰ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News