ਰੈਡੀਮੇਡ ਕੱਪੜੇ ਦੀ ਦੁਕਾਨ ''ਤੇ ਚੋਰੀ, ਲੱਖਾਂ ਦੇ ਨੁਕਸਾਨ ਦਾ ਖਦਸ਼ਾ

Saturday, Jan 06, 2018 - 06:19 PM (IST)

ਸ਼ਾਮਚੁਰਾਸੀ (ਚੁੰਬਰ)— ਕਠਾਰ ਸਥਿਤ ਅੱਡੇ ਵਿਚ ਇਕ ਰੈਡੀਮੇਡ ਕੱਪੜੇ ਦੀ ਦੁਕਾਨ 'ਤੇ ਬੀਤੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਉਕਤ ਦੁਕਾਨ ਪ੍ਰਦੀਪ ਕੁਮਾਰ ਪੁੱਤਰ ਜਗੀਰੀ ਰਾਮ ਵਾਸੀ ਕਠਾਰ ਦੀ ਹੈ, ਜਿਸ ਵਿਚ ਰੈਡੀਮੇਡ ਦੇ ਕੱਪੜਿਆਂ ਤੋਂ ਇਲਾਵਾ ਡਰਾਇਕਲੀਨ ਦਾ ਵੀ ਕੰਮ ਹੈ।

PunjabKesari

ਉਕਤ ਦੁਕਾਨ ਮਾਲਕ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੇ ਸਵੇਰੇ ਦੁਕਾਨ ਦਾ ਸ਼ਟਰ ਟੁੱਟਾ ਦੇਖਿਆ ਤਾਂ ਉਨ੍ਹਾਂ ਦੁਕਾਨ ਵਿਚ ਚੋਰੀ ਹੋਣ ਬਾਰੇ ਪਤਾ ਲੱਗਾ। ਚੋਰਾਂ ਨੇ ਉਕਤ ਦੁਕਾਨ ਦੇ ਪਿੱਛੇ ਲੱਗੇ ਤਾਲੇ ਤੇ ਸ਼ਟਰ ਤੋੜਿਆ ਹੋਇਆ ਸੀ ਅਤੇ ਦੁਕਾਨ ਵਿਚੋਂ ਦੁਕਾਨਦਾਰ ਮੁਤਾਬਿਕ ਕੋਈ ਪੰਜ ਲੱਖ ਦੇ ਕਰੀਬ ਦੇ ਕੱਪੜੇ ਜਿਨ੍ਹਾਂ ਵਿਚ ਰੈਡੀਮੇਡ ਅਤੇ ਡਰਾਇਕਲੀਨ ਦੇ ਕੱਪੜੇ ਸ਼ਾਮਲ ਸਨ, ਚੋਰੀ ਹੋਏ ਦੱਸੇ। ਇਸ ਚੋਰੀ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ, ਐੱਸ. ਐੱਚ. ਓ. ਆਪਣੀ ਪੁਲਸ ਪਾਰਟੀ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨਾਲ ਪੁੱਜੇ। ਉਨ੍ਹਾਂ ਨੇ ਜਾਂਚ ਕਰਨ ਤੋਂ ਬਾਅਦ ਚੋਰੀ ਸਬੰਧੀ ਮਾਮਲਾ ਦਰਜ ਕੀਤਾ।


Related News