ਕੱਪੜਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਫਾਇਰ ਬਿਗ੍ਰੇਡ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

Saturday, Apr 16, 2022 - 01:41 PM (IST)

ਕੱਪੜਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਫਾਇਰ ਬਿਗ੍ਰੇਡ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ਅੰਮ੍ਰਿਤਸਰ (ਰਮਨ) - ਜੋੜਾ ਫਾਟਕ ਨਿਊ ਗੋਲਡਨ ਐਵੇਨਿਊ ਵਿਖੇ ਸ਼ੁੱਕਰਵਾਰ ਦੁਪਹਿਰ ਨੂੰ ਪੁਰਾਣੇ ਕੱਪੜਿਆਂ ਦੇ ਗੋਦਾਮ ਵਿਚ ਭਿਆਨਕ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਹੋਇਆ। ਅੱਗ ਲੱਗਣ ਦੀ ਸੂਚਨਾ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ, ਜਿਸ ਕਾਰਨ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਪਹੁੰਚੀਆਂ ਅਤੇ ਉਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ। ਇਸ ਦੇ ਨਾਲ ਘਟਨਾ ਸਥਾਨ ’ਤੇ ‘ਆਪ’ ਵਿਧਾਇਕ ਜੀਵਨ ਜੋਤ ਕੌਰ ਅਤੇ ਗੋਲਡਨ ਐਵੇਨਿਊ ਪੁਲਸ ਚੌਕੀ ਦੇ ਇੰਚਾਰਜ ਪੁੱਜੇ। ਅੱਗ ਲੱਗਣ ਦਾ ਕੋਈ ਕਾਰਨਾਂ ਪਤਾ ਨਹੀਂ ਲੱਗ ਸਕਿਆ, ਜਦਕਿ ਅੱਗ ਲੱਗਣ ਨਾਲ ਦੋ ਦੋਪਹੀਆ ਵਾਹਨਾਂ ਅਤੇ ਸਾਰੇ ਕੱਪੜੇ ਸੜ ਕੇ ਸੁਆਹ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਥਾਂ ’ਤੇ ਅੱਗ ਦੀ ਘਟਨਾ ਵਾਪਰੀ ਸੀ, ਉਥੇ ਪੁੱਜਣ ਲਈ ਫਾਇਰ ਬਿਗ੍ਰੇਡ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਕਤ ਇਲਾਕੇ ਵਿਚ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਬਣੇ ਹੋਏ ਸਨ, ਜਦਕਿ 11 ਕੇ. ਵੀ. ਦੀਆਂ ਤਾਰਾਂ ਵੀ ਗਲੀ ਵਿਚ ਲਟਕ ਰਹੀਆਂ ਸਨ, ਜਿਸ ਕਾਰਨ ਵੱਡੀਆਂ ਗੱਡੀਆਂ ਅੰਦਰ ਨਹੀਂ ਜਾ ਸਕਦੀਆ ਸਨ, ਜਿਸ ਕਾਰਨ ਸੇਵਾ ਸੰਮਤੀ ਦੀਆਂ ਗੱਡੀਆਂ ਅਤੇ ਨਿਗਮ ਫਾਇਰ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਵਿਧਾਇਕ ਡਾ. ਜੀਵਨ ਜੋਤ ਕੌਰ ਨੇ ਕਿਹਾ ਕਿ ਇਹ ਪੁਰਾਣੇ ਕੱਪੜਿਆਂ ਦਾ ਗੋਦਾਮ ਸੀ ਅਤੇ ਕਿਰਾਏ ’ਤੇ ਲਿਆ ਹੋਇਆ ਸੀ। ਫਾਇਰ ਬਿਗ੍ਰੇਡ ਨੂੰ ਮੌਕੇ ’ਤੇ ਪੁੱਜਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਸਮੱਸਿਆ ਆਈ ਸੀ, ਜਲਦ ਹੀ ਇੰਨ੍ਹਾਂ ਤਾਰਾਂ ਦੀਆਂ ਸੱਮਸਿਆ ਦਾ ਹੱਲ ਕਰਵਾਇਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ


author

rajwinder kaur

Content Editor

Related News