ਜਲੰਧਰ: ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਕਾਂਡ ਦੀ CCTV ਆਈ ਸਾਹਮਣੇ, ਆਡੀਓ ਵੀ ਹੋਈ ਵਾਇਰਲ

Thursday, Dec 08, 2022 - 06:19 PM (IST)

ਜਲੰਧਰ: ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਕਾਂਡ ਦੀ CCTV ਆਈ ਸਾਹਮਣੇ, ਆਡੀਓ ਵੀ ਹੋਈ ਵਾਇਰਲ

ਜਲੰਧਰ (ਵੈੱਬ ਡੈਸਕ, ਸੁਰਿੰਦਰ)- ਜਲੰਧਰ ਵਿਚ ਬੀਤੇ ਦਿਨ ਨਕੋਦਰ ਵਿਖੇ 30 ਲੱਖ ਦੀ ਫਿਰੌਤੀ ਨਾ ਦੇਣ ਕਾਰਨ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਮਗਰੋਂ ਟਿੰਮੀ ਚਾਵਲਾ ਨੂੰ ਧਮਕੀਆਂ ਦੇਣ ਵਾਲੇ ਗੈਂਗਸਟਰ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਹੈ। ਉਥੇ ਹੀ ਇਸ ਘਟਨਾ ਦੀ ਸੀ.ਸੀ.ਟੀ.ਵੀ. ਵੀ ਸਾਹਮਣੇ ਆਈ ਹੈ,ਜਿਸ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ੂਟਰ ਆਉਂਦੇ ਹਨ ਅਤੇ ਗੋਲੀਆਂ ਚਲਾ ਦਿੰਦੇ ਹਨ। ਉਥੇ ਹੀ ਵਾਇਰਲ ਆਡੀਓ ਵਿਚ ਸ਼ਰੇਆਮ ਗੈਂਗਸਟਰ ਟਿੰਮੀ ਚਾਵਲਾ ਦੇ ਭਰਾ ਨੂੰ ਫਿਰੌਤੀ ਦੀ ਮੰਗ ਕਰ ਰਿਹਾ ਹੈ। ਗੈਂਗਸਟਰ ਰਿੰਦਾ ਦਾ ਨਾਂ ਲੈ ਕੇ ਧਮਕੀਆਂ ਦੇ ਰਿਹਾ ਹੈ। ਕੱਪੜਾ ਵਪਾਰੀ ਟਿੰਮੀ ਨੂੰ ਆਡੀਓ ਜ਼ਰੀਏ ਗੈਂਗਸਟਰਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜੋਕਿ ਹੁਣ ਵਾਇਰਲ ਹੋ ਰਹੀ ਹੈ। ਉਸ ਦੇ ਬਾਅਦ ਗੱਲ ਨਾ ਬਣਨ 'ਤੇ ਬੁੱਧਵਾਰ ਨੂੰ ਗੈਂਗਸਟਰਾਂ ਨੇ ਟਿੰਮੀ ਚਾਵਲਾ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼

PunjabKesari

ਵਾਇਰਲ ਆਡੀਓ ਵਿਚ ਗੈਂਗਸਟਰ ਕਹਿੰਦਾ ਹੈ ਕਿ ਚਾਵਲਾ ਕਰ ਦਿੱਤੀ ਨਾ ਉਹੀ ਗੱਲ, ਰਿਪੋਰਟ ਕੀਤੀ ਨਾ, ਕੋਈ ਗੱਲ ਨਹੀਂ, ਅੱਜ ਤਾਂ ਪੁਲਸ ਤੇਰੀ ਰਾਖੀ ਕਰਦੀ ਫਿਰਦੀ ਹੈ, ਕਿੰਨੇ ਕੁ ਦਿਨ ਕਰੇਗੀ ਬਾਈ ਜੀ, ਜਿਸ ਦਿਨ ਸਾਡੇ ਹੱਥ ਆ ਗਏ ਤੈਨੂੰ ਮਾਰ ਹੀ ਦੇਣਾ ਹੈ। ਫਿਕਰ ਨਾ ਕਰ ਤੂੰ ਕਰ ਲੈ ਜੋ ਕਰਨਾ ਹੈ। ਮੈਨੂੰ ਸਾਰੀ ਇਨਫੋਰਮੈਸ਼ਨ ਹੈ। ਤੂੰ ਪੈਸੇ ਵੀ ਇਕੱਠੇ ਕਰੀ ਜਾਂਦਾ ਤੇ ਪੁਲਸ ਨੂੰ ਵੀ ਦੱਸੀ ਜਾ ਰਿਹਾ ਹੈ। ਕਿੰਨਾ ਕੁ ਚਿਰ ਪੁਲਸ ਤੈਨੂੰ ਬਚਾਏਗੀ, 2 ਮਹੀਨੇ, 4 ਮਹੀਨੇ, ਕੋਈ ਗੱਲ ਨਹੀਂ।  ਉਥੇ ਹੀ ਟਿੰਮੀ ਚਾਵਲਾ ਦੇ ਮਾਸੀ ਦੇ ਮੁੰਡੇ ਦੀ ਗੈਂਗਸਟਰ ਨਾਲ ਹੋਈ ਗੱਲਬਾਤ ਵੀ ਸਾਹਮਣੇ ਆਈ ਹੈ। ਗੈਂਗਸਟਰ ਫੋਨ ਕਰਕੇ ਕਹਿੰਦਾ ਹੈ, ਹਾਂਜੀ ਚਾਵਲਾ ਸਾਬ੍ਹ ਜੀ ਸਾਡਾ ਫੋਨ ਨਹੀਂ ਚੁੱਕਦੇ। ਇਸ ਦੇ ਬਾਅਦ ਟਿੰਮੀ ਦਾ ਭਰਾ ਕਹਿੰਦਾ ਹੈ ਕਿ ਮੈਂ ਭਾਜੀ ਚਾਵਲਾ ਜੀ ਦੀ ਮਾਸੀ ਦਾ ਮੁੰਡਾ ਬੋਲਦਾ, ਤੁਹਾਨੂੰ ਇਕ ਬੇਨਤੀ ਕਰਨੀ ਸੀ।  ਗੈਂਗਸਟਰ ਕਹਿੰਦਾ ਹੈ ਕਿ ਤੁਸੀਂ ਜੋ ਕਰਨਾ ਸੀ ਉਹ ਕਰ ਦਿੱਤਾ, ਦਰਖ਼ਾਸਤ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ, ਹੁਣ ਤੁਹਾਡੇ ਕੋਲ ਥੋੜ੍ਹੇ ਦਿਨ ਹਨ।  ਇਸ ਦੇ ਬਾਅਦ ਟਿੰਮੀ ਦੀ ਮਾਸੀ ਦਾ ਮੁੰਡਾ ਕਹਿੰਦਾ ਹੈ ਕਿ ਭਾਜੀ ਅਸੀਂ ਇੰਨੇ ਜੋਗੇ ਨਹੀਂ ਸੀ, ਜੋ ਤੁਹਾਨੂੰ 20 ਲੱਖ ਦੇ ਸਕਦੇ। 

ਇਹ ਵੀ ਪੜ੍ਹੋ : ਐਕਸ਼ਨ 'ਚ ਜਲੰਧਰ ਦੇ ਡਿਪਟੀ ਕਮਿਸ਼ਨਰ, 12 ਮੁਲਾਜ਼ਮਾਂ ਨੂੰ ਜਾਰੀ ਕੀਤੇ ਨੋਟਿਸ, ਜਾਣੋ ਕਿਉਂ

PunjabKesari

ਗੈਂਗਸਟਰ ਕਹਿੰਦਾ ਹੈ ਕਿ ਇਹ ਗੱਲ ਹੁਣ ਨਾ ਕਰੋ, ਜੇ ਪਹਿਲਾਂ ਕਰਦੇ ਤਾਂ ਆਪਾ ਘੱਟ ਵੀ ਕਰ ਲੈਣੀ ਸੀ ਪਰ ਹੁਣ ਨਹੀਂ। ਹੁਣ ਅਸੀਂ 20 ਦੀ ਥਾਂ 30 ਲੱਖ ਲੈਣੇ, ਸਾਨੂੰ ਸਭ ਪਤਾ ਤੁਹਾਡਾ ਬਾਪੂ ਕਦੋਂ ਸ਼ਹਿਰ ਜਾਂਦਾ ਹੈ।  ਇਸ ਦੇ ਬਾਅਦ ਭਰਾ ਕਹਿੰਦਾ ਹੈ ਕਿ ਭਾਜੀ ਤੁਸੀਂ ਕਹਿੰਦੇ ਹੋ ਤਾਂ ਅਸੀਂ ਆਪਣੀ ਰੋਟੀ-ਪਾਣੀ ਵੀ ਬੰਦ ਕਰ ਦਿੰਦੇ ਆ। ਇਸ ਦੇ ਬਾਅਦ ਫਿਰ ਗੈਂਗਸਟਰ ਕਹਿੰਦਾ ਹੈ ਕਿ ਓ ਛੱਡ, ਹੁਣ ਤੁਹਾਡੇ ਥੋੜ੍ਹੇ ਦਿਨ ਹਨ। ਉਂਝ 'ਜਗ ਬਾਣੀ' ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਥੇ ਦੱਸਣਯੋਗ ਹੈ ਕਿ ਭੁਪਿੰਦਰ ਸਿੰਘ ਨੂੰ ਪੰਜਾਬ ਪੁਲਸ ਵੱਲੋਂ ਸਕਿਓਰਿਟੀ ਵੀ ਦਿੱਤੀ ਗਈ ਸੀ ਅਤੇ ਇਕ ਗੰਨਮੈਨ ਮਨਦੀਪ ਸਿੰਘ ਉਸ ਦੇ ਨਾਲ ਰਹਿੰਦਾ ਸੀ, ਜੋਕਿ ਕੱਲ੍ਹ ਵਾਪਰੀ ਘਟਨਾ ਵਿਚ ਜ਼ਖ਼ਮੀ ਹੋ ਗਿਆ ਅਤੇ ਅੱਜ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। 

 

 

ਇਹ ਵੀ ਪੜ੍ਹੋ : ਕਪੂਰਥਲਾ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿੱਜ਼ਾ ਲੈਣ ਗਏ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News