ਸਫਾਈ ਰੈਂਕਿੰਗ : ਫਿਰ ਪੱਛੜਿਆ ਚੰਡੀਗੜ੍ਹ, ਤਿਮਾਹੀ ''ਚ 27ਵਾਂ ਰੈਂਕ ਆਇਆ

01/01/2020 1:39:21 PM

ਚੰਡੀਗੜ੍ਹ (ਰਾਏ) : ਸਫਾਈ ਸਰਵੇਖਣ ਰੈਂਕਿੰਗ 'ਚ ਚੰਡੀਗੜ੍ਹ ਫਿਰ ਤੋਂ ਪੱਛੜ ਗਿਆ। ਇਸ ਵਾਰ ਦੇ ਦੂਜੀ ਤਿਮਾਹੀ 'ਚ ਨਗਰ ਨਿਗਮ ਨੂੰ 27ਵਾਂ ਸਥਾਨ ਹਾਸਲ ਹੋਇਆ ਹੈ। ਪਹਿਲੀ ਤਿਮਾਹੀ 'ਚ ਨਗਰ ਨਿਗਮ ਨੂੰ ਸਫਾਈ ਰੈਂਕਿੰਗ 'ਚ 11ਵਾਂ ਸਥਾਨ ਹਾਸਲ ਹੋਇਆ ਸੀ। ਸਾਲ 2019 ਦੇ ਸਫਾਈ ਸਰਵੇਖਣ ਰੈਂਕਿੰਗ 'ਚ 19ਵਾਂ ਸਥਾਨ ਹਾਸਲ ਹੋਇਆ ਸੀ। ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ ਦੀ ਰੈਕਿੰਗ 'ਚ 11ਵਾਂ ਸਥਾਨ ਆਇਆ ਸੀ, ਇਸ 'ਚ ਚੰਡੀਗੜ੍ਹ ਨੂੰ 1283.3 ਅੰਕ ਮਿਲੇ ਸਨ। ਹੁਣ ਦੂਜੀ ਤਿਮਾਹੀ 'ਚ 27ਵਾਂ ਸਥਾਨ ਹਾਸਲ ਹੋਇਆ ਹੈ। ਇਸ 'ਚ ਕੁਲ 1141.83 ਅੰਕ ਮਿਲੇ ਹਨ।
ਨਗਰ ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਕਿਹਾ ਕਿ ਪਹਿਲੀ ਤਿਮਾਹੀ 'ਚ 11ਵੇਂ ਸਥਾਨ 'ਤੇ ਰਹੇ ਸਨ, ਹੁਣ ਦੂਜੀ ਤਿਮਾਹੀ ਦਾ ਨਤੀਜਾ ਆਇਆ ਹੈ। ਇਸਦਾ ਕਾਰਨ ਹੈ ਜੇ. ਪੀ. ਪਲਾਂਟ 'ਚ ਕੂੜੇ ਦਾ ਪ੍ਰੋਸੈਸਿੰਗ ਦਾ ਕੰਮ ਨਾ ਹੋਣਾ। ਨਾਲ ਹੀ ਜੁਲਾਈ 'ਚ ਗਾਰਬੇਜ ਪ੍ਰੋਸੈਸਿੰਗ ਪਲਾਂਟ 'ਚ ਸਾਡੀਆਂ ਗੱਡੀਆਂ ਨੂੰ ਭਾਰ ਕਰਵਾਉਣ ਲਈ ਰਾਤ ਦੇ 2-2 ਵਜੇ ਤੱਕ ਖੜ੍ਹੀਆਂ ਰੱਖਿਆ ਗਿਆ। ਇਸ ਕਾਰਨ ਰੈਂਕਿੰਗ 'ਚ ਕਮੀ ਆਈ ਹੈ। ਗਾਰਬੇਜ ਪ੍ਰੋਸੈਸਿੰਗ ਦੇ ਮਾਰਕਸ ਘੱਟ ਆਏ ਹਨ। ਅੱਗੇ ਸਾਡੀ ਸੁਧਾਰ ਦੀ ਕੋਸ਼ਿਸ਼ ਰਹੇਗੀ।


Babita

Content Editor

Related News