ਸੂਰਿਆ ਇਨਕਲੇਵ ''ਚ ਸਵੱਛਤਾ ਮੁਹਿੰਮ ਹੋ ਰਹੀ ਫੇਲ
Wednesday, Feb 07, 2018 - 06:23 AM (IST)
ਜਲੰਧਰ, (ਪੁਨੀਤ)- ਮੋਦੀ ਦੀ ਸਵੱਛਤਾ ਮੁਹਿੰਮ ਦੀ ਸ਼ਹਿਰ ਦੇ ਪਾਸ਼ ਇਲਾਕੇ ਸੂਰਿਆ ਇਨਕਲੇਵ 'ਚ ਫੇਲ ਹੋ ਰਹੀ ਹੈ ਪਰ ਇਸ ਵੱਲ ਅਧਿਕਾਰੀਆਂ ਦਾ ਧਿਆਨ ਨਹੀਂ ਜਾ ਰਿਹਾ। ਸੂਰਿਆ ਇਨਕਲੇਵ ਦੇ ਹਾਈਵੇ ਤੋਂ ਪ੍ਰਵੇਸ਼ ਦੁਆਰ ਕੋਲ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ। ਇਥੇ ਨੇੜੇ ਹੀ ਸ਼ਹਿਰ ਦੀ ਸ਼ਾਨ ਸਮਝਿਆ ਜਾਂਦਾ ਅਕਸ਼ਰਧਾਮ ਮੰਦਰ ਸਥਿਤ ਹੈ। ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਲੋਕ ਇਸੇ ਰਸਤੇ ਦੀ ਵਰਤੋਂ ਕਰਕੇ ਹਾਈਵੇ 'ਤੇ ਜਾਂਦੇ ਹਨ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਰਕ ਨਾਲ ਜਿਥੇ ਕੂੜਾ ਸੁੱਟਿਆ ਜਾਂਦਾ ਹੈ, ਉਸ ਨੂੰ ਹਟਵਾਇਆ ਜਾਵੇ ਕਿਉਂਕਿ ਇਸ ਕਾਰਨ ਲੋਕਾਂ ਨੂੰ ਸੈਰ ਕਰਨ 'ਚ ਵੀ ਦਿੱਕਤ ਪੇਸ਼ ਆਉਂਦੀ ਹੈ। ਸੂਰਿਆ ਇਨਕਲੇਵ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਰਮਾ ਕਹਿੰਦੇ ਹਨ ਇਲਾਕੇ 'ਚ ਇਥੇ ਲੰਬੇ ਅਰਸੇ ਤੋਂ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਪ੍ਰਤੀ ਕਾਲੋਨੀ ਨਿਵਾਸੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਤਾਂ ਕਿ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕੇ।
