ਸਫਾਈ ਕਰਮਚਾਰੀਆਂ ਕੱਢਿਆ ਰੋਸ ਮਾਰਚ
Wednesday, Sep 13, 2017 - 02:46 AM (IST)
ਅਬੋਹਰ, (ਰਹੇਜਾ)— ਤਿੰਨ ਮਹੀਨੇ ਦੀ ਤਨਖਾਹ ਜਾਰੀ ਨਾ ਕੀਤੇ ਜਾਣ ਦੇ ਵਿਰੋਧ 'ਚ ਨਗਰ ਪ੍ਰੀਸ਼ਦ ਦੇ ਸਫਾਈ ਸੇਵਕਾਂ ਨੇ ਰੋਸ ਰੈਲੀ ਕੱਢਦੇ ਹੋਏ ਨਗਰ ਪ੍ਰੀਸ਼ਦ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਨਗਰ ਪ੍ਰੀਸ਼ਦ ਤੋਂ ਸ਼ੁਰੂ ਇਹ ਰੋਸ ਮਾਰਚ ਸ਼ਹਿਰ ਦੀ ਮੁੱਖ ਸੜਕਾਂ ਤੋਂ ਹੁੰਦੇ ਹੋਏ ਵਾਪਸ ਨਗਰ ਪ੍ਰੀਸ਼ਦ ਵਿਚ ਪਹੁੰਚ ਕੇ ਸਮਾਪਤ ਹੋਇਆ। ਇਸ ਵਿਚ ਕਰਮਚਾਰੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਵਿਧਾਇਕਾਂ ਅਤੇ ਸੰਸਦਾ ਦੇ ਭੱਤਿਆਂ ਵਿਚ ਤਾਂ ਆਏ ਦਿਨ ਵਾਧਾ ਕੀਤਾ ਜਾਂਦਾ ਹੈ ਪਰ ਨਗਰ ਪ੍ਰੀਸ਼ਦ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਨਗਰ ਪ੍ਰੀਸ਼ਦ ਵੱਲੋਂ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ, ਜਿਸ ਨਾਲ ਉਨ੍ਹਾਂ ਲਈ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ।
