ਸਰਕਾਰੀ ਹਦਾਇਤਾਂ ਦੀ ਉਲੰਘਣਾ ਨੂੰ ਲੈ ਕੇ ਤਪਾ ''ਚ ਕਰਿਆਣਾ ਯੂਨੀਅਨ ਤੇ ਕਾਰੋਬਾਰੀਆਂ ''ਚ ਹੋਈ ਝੜਪ

Sunday, Aug 02, 2020 - 07:22 PM (IST)

ਸਰਕਾਰੀ ਹਦਾਇਤਾਂ ਦੀ ਉਲੰਘਣਾ ਨੂੰ ਲੈ ਕੇ ਤਪਾ ''ਚ ਕਰਿਆਣਾ ਯੂਨੀਅਨ ਤੇ ਕਾਰੋਬਾਰੀਆਂ ''ਚ ਹੋਈ ਝੜਪ

ਤਪਾ ਮੰਡੀ(ਮੇਸ਼ੀ) : ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਹਲਵਾਈਆਂ ਦੇ ਕਾਰੋਬਾਰ ਨੂੰ ਛੱਡ ਬਾਕੀ ਕਾਰੋਬਾਰੀਆਂ ਨੂੰ ਅਪਣੇ ਕਾਰੋਬਾਰ ਬੰਦ ਰੱਖਣ ਦੀ ਸਰਕਾਰ ਵੱਲੋਂ ਕੀਤੀਆਂ ਸਖ਼ਤ ਹਦਾਇਤਾਂ ਦੀ ਉਲੰਘਣਾ ਕਰਦੇ ਕਈ ਵਪਾਰੀ ਨਜਰ ਆਏ। ਬੇਸ਼ੱਕ ਤੜਕਸਾਰ ਕਈ ਖਾਣ-ਪੀਣ ਦੀ ਵਸਤਾਂ ਵੇਚਣ ਵਾਲਿਆਂ ਸਣੇ ਕਰਿਆਣੇ ਦੇ ਕਾਰੋਬਾਰੀਆਂ ਨੇ ਅਪਣੀਆਂ ਦੁਕਾਨਾਂ ਖੋਲ੍ਹ ਲਈਆਂ। ਜਿਸ ਨੂੰ ਲੈ ਕੇ ਇਕ ਵੱਡੇ ਕਰਿਆਣਾ ਕਾਰੋਬਾਰੀ ਨਾਲ ਪ੍ਰਚੂਣ ਕਰਿਆਣਾ ਯੂਨੀਅਨ ਦੇ ਅਹੁਦੇਦਾਰ ਜਦੋਂ ਉਸ ਦੀ ਦੁਕਾਨ ਦੇ ਪਿਛਲੇ ਪਾਸਿਓਂ ਖੁੱਲ੍ਹੀ ਦੁਕਾਨ 'ਤੇ ਗਏ ਤਾਂ ਕਾਰੋਬਾਰੀ ਅੱਗਿਓਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਟੁੱਟ ਕੇ ਪੈ ਗਿਆ। ਜਿਸ ਕਾਰਨ ਭੜਕਿਆਂ ਮਾਮਲਾ ਥਾਣਾ ਸਿਟੀ ਪੁੱਜ ਗਿਆ। 

ਮਾਮਲੇ ਸਬੰਧੀ ਪ੍ਰਚੂਣ ਕਰਿਆਣਾ ਯੂਨੀਅਨ ਦੇ ਨੁੰਮਾਇੰਦਿਆਂ ਮੋਹਨ ਲਾਲ ਤਾਜੋਕੇ, ਭੂਸ਼ਣ ਘੜੈਲਾ, ਵਿਜੈ ਕੁਮਾਰ ਧੂਰਕੋਟ ਸਾਬਕਾ ਕੋਂਸਲਰ, ਪ੍ਰਦੀਪ ਕੁਮਾਰ ਮੋੜ, ਬੋਬੀ ਤਾਜੋਕੇ ਅਤੇ ਰਾਹੁਲ ਮਹਿਤਾ ਨੇ ਸਾਂਝੇਂ ਤੌਰ 'ਤੇ ਦੱਸਿਆ ਕਿ ਕਰੋਨਾ ਮਹਾਮਾਰੀ ਦੋਰਾਨ ਯੂਨੀਅਨ ਸਰਕਾਰ ਦੀਆ ਹਦਾਇਤਾਂ ਦੀ ਪਲਣਾ ਕਰਨ ਲਈ ਵਚਨਵੱਧ ਹੈ। ਤਾਂ ਜੋ ਉਕਤ ਮਹਾਮਾਰੀ ਦੀ ਰੋਕਥਾਮ ਕੀਤੀ ਜਾਵੇ ਜਦਕਿ ਯੂਨੀਅਨ ਪ੍ਰਚੂਣ ਕਰਿਆਣਾ ਵੇਚਣ ਵਾਲੇ ਨੁੰਮਾਇੰਦਿਆਂ ਦੀ ਚੁਣੀ ਹੋਈ ਜੱਥੇਬੰਦੀ ਹੈ ਜੋ ਕਰਿਆਣਾ ਵੇਚਣ ਵਾਲੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ। ਪਰ ਯੂਨੀਅਨ ਦੇ ਨੁੰਮਾਇਦਿਆਂ ਨੂੰ ਭਿਣਕ ਪਈ ਕਿ ਬੱਸ ਅੱਡੇ ਉਪਰ ਕੁਝ ਦੁਕਾਨਦਾਰ ਦੁਕਾਨਾਂ ਖੋਲ੍ਹ ਕੇ ਬੈਠੇ ਹਨ। ਜਿਨ੍ਹਾਂ ਨੇ ਅੱਗਿਓ ਰੱਖੜੀਆਂ ਵੇਚਣ ਦਾ ਹਵਾਲਾ ਦਿੱਤਾ। ਤਦ ਯੂਨੀਅਨ ਨੇ ਸਪੱਸ਼ਟ ਕੀਤਾ ਕਿ ਰੱਖੜੀ ਬਾਹਰ ਰੱਖ ਕੇ ਵੇਚੀ ਜਾਵੇ। ਜਿਸ ਉੱਪਰ ਉਨ੍ਹਾਂ ਨੇ ਸਹਿਮਤੀ ਪ੍ਰਗਟਾਉਦਿਆਂ ਅਜਿਹਾ ਕੀਤਾ। ਪਰ ਸਦਰ ਬਾਜ਼ਾਰ ਵਿਚਲੇ ਇਕ ਦੁਕਾਨਦਾਰ ਵੱਲੋਂ ਵੀ ਦੁਕਾਨ ਪਿਛਵਾੜੇ ਵਾਲੇ ਪਾਸਿਓਂ ਖੋਲ੍ਹਣ ਦੀ ਭਿਣਕ ਯੂਨੀਅਨ ਨੂੰ ਪਈ। ਜਿਸ ਦੇ ਸਬੰਧ ਵਿਚ ਮੋਹਨ ਲਾਲ ਤਾਜੋਕੇ ਨੇ ਦੱਸਿਆਂ ਕਿ ਜਦੋਂ ਦੁਕਾਨਦਾਰ ਨੂੰ ਦੁਕਾਨ ਖੋਲ੍ਹਣ ਦਾ ਕਾਰਨ ਪੁੱਛਿਆ ਤਦ ਉਸ ਨੇ ਸਹੀ ਜਵਾਬ ਦੇਣ ਦੀ ਥਾਂ ਯੂਨੀਅਨ ਦੇ ਨੁੰਮਾਇਦਿਆਂ ਨੂੰ ਤੁਸੀ ਕੋਣ ਹੋ, ਮੈਨੂੰ ਰੋਕਣ ਵਾਲੇ, ਤੁਹਾਡੇ ਕੋਲ ਕੀ ਅਧਿਕਾਰ ਹਨ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਗੇ ਦੱਸਿਆਂ ਕਿ ਯੂਨੀਅਨ ਦੇ ਨੁੰਮਾਇੰਦਿਆਂ ਨੇ ਇਸ ਮਾਮਲੇ ਨੂੰ ਲੈ ਕੇ ਖੁਦ ਦੀ ਬੇਇੱਜ਼ਤੀ ਮਹਿਸੂਸ ਕੀਤੀ। ਭਾਵੇਂ ਦੁਕਾਨਦਾਰ ਨੇ ਅਪਣੀ ਸਫ਼ਾਈ ਵਿਚ ਐਤਵਾਰ ਨੂੰ ਦੁਕਾਨ ਖੋਲ੍ਹਣ ਦਾ ਕਾਰਨ ਦੁਕਾਨ ਦੀ ਸਫਾਈ ਦੱਸਿਆ। ਪਰ ਯੂਨੀਅਨ ਦੀ ਮਾਮਲੇ ਨੂੰ ਲੈ ਕੇ ਦੁਕਾਨਦਾਰ ਨਾਲ ਸਹਿਮਤ ਨਾ ਹੋਈ। ਉਨ੍ਹਾਂ ਕਿਹਾ ਕਿ ਜਦ ਵੀ ਕਿਸੇ ਨੁੰਮਾਇੰਦੇ ਉਪਰ ਕੋਈ ਬਿਪਤਾ ਪੈਂਦੀ ਹੈ ਤਦ ਯੂਨੀਅਨ ਹੀ ਉਸ ਦੇ ਹੱਕ ਅਤੇ ਪੱਖ ਵਿਚ ਖੜ੍ਹਦੀ ਹੈ। ਪਰ ਇੰਝ ਇਕ ਦੁਕਾਨਦਾਰ ਦਾ ਯੂਨੀਅਨ ਦੇ ਨੁੰਮਾਇੰਦਿਆਂ ਨਾਲ ਭਿੜਣਾ ਜਾਂ ਉਨ੍ਹਾਂ ਦੀ ਬੇਇੱਜ਼ਤੀ ਨੂੰ ਯੂਨੀਅਨ ਕਦੇ ਵੀ ਸਹਿਣ ਨਹੀ ਕਰੇਗੀ। ਉਨ੍ਹਾਂ ਅੱਗੇ ਦੱਸਿਆਂ ਕਿ ਯੂਨੀਅਨ ਦੀ ਕੋਰ ਕਮੇਟੀ ਨੇ ਫੈਸਲਾ ਲੈਦਿਆਂ ਉਕਤ ਦੁਕਾਨਦਾਰ ਖਿਲਾਫ ਥਾਣੇ ਅੰਦਰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਾਂ ਜੋ ਉਕਤ ਰੁਝਾਣ ਨੂੰ ਰੋਕਿਆ ਜਾਵੇ। ਖ਼ਬਰ ਲਿਖੇ ਜਾਣ ਤੱਕ ਮਾਮਲਾ ਪੁਲਸ ਦੇ ਪਾਲੇ ਵਿਚ ਸੀ। ਉਧਰ ਯੂਨੀਅਨ ਦਾ ਇਹ ਵੀ ਦੋਸ਼ ਸੀ ਕਿ ਉਕਤ ਦੁਕਾਨਦਾਰ ਨੇ ਜੂਨਮ ਮਹੀਨੇ ਦੇ ਬੰਦ ਐਤਵਾਰ ਦੋਰਾਨ ਵੀ ਅਜਿਹਾ ਹੀ ਕੀਤਾ ਸੀ। ਜ਼ਿਕਰਯੋਗ ਹੈ ਕਿ ਤਾਲਾਬੰਦੀ ਦੋਰਾਨ ਵੀ ਚੋਰੀ ਛਿਪੇ ਦੁਕਾਨਾਂ ਖੋਲ੍ਹਣ ਦੀ ਆਦਤ ਕਿਸੇ ਇਕ ਦੁਕਾਨਦਾਰ ਦੀ ਨਹੀਂ ਰਹੀ, ਸਗੋਂ ਵੱਡੀ ਗਿਣਤੀ ਵਿਚ ਦੁਕਾਨਦਾਰ ਦੁਕਾਨਾਂ ਖੋਲ੍ਹਦੇ ਸਨ। 

ਮਾਮਲੇ ਸਬੰਧੀ ਸਿਟੀ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਦੇ ਮੁਆਫੀ ਮੰਗ ਲੈਣ 'ਤੇ ਦੋਵੇ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਹੈ। ਇਸ ਮੌਕੇ ਰਾਜ ਕੁਮਾਰ ਕਰਿਆਣੇ ਵਾਲਾ, ਰਾਜਿੰਦਰ ਕੁਮਾਰ ਮੋੜ, ਜਗਦੀਸ਼ ਅਰੋੜਾ, ਜਗਜੀਤ ਰਾਈਆ, ਮੱਖਣ ਮੋੜ, ਅੰਕਿਤ ਸਿੰਗਲਾ, ਤਰਲੋਕ ਚੰਦ ਆਦਿ ਕਰਿਆਣਾ ਕਾਰੋਬਾਰੀ ਵੀ ਹਾਜ਼ਰ ਸਨ


author

Harinder Kaur

Content Editor

Related News