ਪੁਲਸ ਅਤੇ ਕਿਸਾਨਾਂ ਵਿਚਕਾਰ ਝੜਪ, ਐੱਸ.ਐੱਚ.ਓ. ਅਤੇ ਮੁੰਸ਼ੀ ਜ਼ਖਮੀ

Tuesday, Sep 19, 2017 - 10:58 PM (IST)

ਪੁਲਸ ਅਤੇ ਕਿਸਾਨਾਂ ਵਿਚਕਾਰ ਝੜਪ, ਐੱਸ.ਐੱਚ.ਓ. ਅਤੇ ਮੁੰਸ਼ੀ ਜ਼ਖਮੀ

ਪਟਿਆਲਾ— 22 ਸਤੰਬਰ ਦੇ ਪਟਿਆਲਾ ਧਰਨੇ ਦੇ ਮੱਦੇਨਜ਼ਰ ਅੱਜ ਲੋਂਗੋਵਾਲ 'ਚ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਬਲ ਪਹੁੰਚੀ। ਇਸ ਦੌਰਾਨ ਪੁਲਸ ਅਤੇ ਕਿਸਾਨਾਂ ਵਿਚਾਕਰ ਕਾਫੀ ਝੜਪ ਵੀ ਹੋਈ। ਇਸ ਝੜਪ 'ਚ ਲੋਂਗੋਵਾਲ ਥਾਣੇ ਦੇ ਐੱਸ.ਐੱਚ.ਓ., ਮੁੱਖ ਮੁੰਸ਼ੀ ਅਤੇ ਕਈ ਕਿਸਾਨ ਜ਼ਖਮੀ ਹੋ ਗਏ। ਕਿਸਾਨਾਂ ਨੇ ਪੁਲਸ ਵਾਲਿਆਂ 'ਤੇ ਲਾਠੀਚਾਰਜ ਕਰਨ ਅਤੇ ਪੁਲਸ ਵਾਲਿਆਂ ਨੇ ਕਿਸਾਨਾਂ 'ਤੇ ਪਥਰਾਅ ਕਰਨ ਦੇ ਦੋਸ਼ ਲਗਾਏ ਹਨ। ਇਸ ਦੇ ਮੱਦੇਨਜ਼ਰ ਲੋਂਗੋਵਾਲ 'ਚ ਪੁਲਸ ਬਲ ਦੀ ਤਾਇਨਾਤੀ ਕੀਤੀ ਗਈ ਹੈ।


Related News