ਪੰਜਾਬ ਸਰਕਾਰ ਵਲੋਂ 8 ਸਿਵਲ ਸਰਜਨਾਂ ਸਮੇਤ 13 ਉੱਚ ਅਧਿਕਾਰੀਆਂ ਦੇ ਤਬਾਦਲੇ
Friday, Jun 21, 2019 - 02:09 PM (IST)

ਚੰਡੀਗੜ੍ਹ (ਰਮਨਜੀਤ, ਭੁੱਲਰ) : ਪੰਜਾਬ ਸਰਕਾਰ ਵਲੋਂ 8 ਸਿਵਲ ਸਰਜਨਾਂ ਸਮੇਤ ਸਿਹਤ ਵਿਭਾਗ ਦੇ 13 ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਇਹ ਤਬਾਦਲੇ ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੀਤੇ ਗਏ ਹਨ। ਤਬਦੀਲ ਕੀਤੇ ਗਏ ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਡੈਂਟਾਂ 'ਚ ਡਾ. ਮਨਜੀਤ ਸਿੰਘ, ਡਾ. ਐੱਨ. ਕੇ. ਅਗਰਵਾਲ, ਡਾ. ਜਸਮੀਤ ਕੌਰ ਬਾਵਾ, ਡਾ. ਰਾਜੇਸ਼ ਕੁਮਾਰ, ਡਾ. ਗੁਰਿੰਦਰ ਕੌਰ, ਡਾ. ਮਨਦੀਪ ਕੌਰ, ਡਾ. ਜਸਬੀਰ ਸਿੰਘ, ਡਾ. ਰੁਪਿੰਦਰ ਕੌਰ, ਡਾ. ਗੁਰਸ਼ਰਨ ਸਿੰਘ, ਡਾ. ਨੈਨਾ ਸਲਾਥੀਆ, ਡਾ. ਹਰਿੰਦਰ ਪਾਲ ਸਿੰਘ, ਡਾ. ਰਾਜਿੰਦਰ ਪ੍ਰਸਾਦ ਭਾਟੀਆ ਅਤੇ ਡਾ. ਗੁਰਮਿੰਦਰ ਸਿੰਘ ਮਹਿਮੀ ਸ਼ਾਮਲ ਹਨ।