ਸਿਵਲ ਸਰਜਨ ਦੇ ਭਾਸ਼ਣ 'ਚ ਝਪਕੀਆਂ ਲੈਂਦੇ ਨਜ਼ਰ ਆਏ ਐੱਸ.ਐੱਮ.ਓ. (ਵੀਡੀਓ)

Thursday, Apr 25, 2019 - 04:50 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਵਿਸ਼ਵ ਮਲੇਰੀਆ ਦਿਵਸ ਨੂੰ ਲੈ ਕੇ ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ 'ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਕਈ ਡਾਕਟਰ ਦੀ ਮੌਜੂਦ ਸਨ। ਦੱਸ ਦੇਈਏ ਕਿ ਇਸ ਸਮਾਗਮ 'ਚ ਜਦੋਂ ਸਿਵਲ ਸਰਜਨ ਸਾਹਿਬ ਭਾਸ਼ਣ ਦੇ ਰਹੇ ਸਨ ਤਾਂ ਉਥੇ ਬੈਠੇ ਐੱਸ. ਐੱਮ. ਓ. ਸਾਹਿਬ ਇਸ ਸਭ ਤੋਂ ਅਣਜਾਨ ਝਪਕੀਆਂ ਲੈਂਦੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਵਿਸ਼ਵ ਮਲੇਰੀਆ ਦਿਵਸ ਨੂੰ ਲੈ ਕੇ ਆਯੋਜਿਤ ਕੀਤੇ ਇਸ ਸਮਾਗਮ 'ਚ ਜਿੱਥੇ ਲੈਬ ਟੈਕਨੀਸ਼ਿਅਨਾਂ ਅਤੇ ਜ਼ਿਲੇ ਦੇ ਡਾਕਟਰਾਂ ਨੂੰ ਮਲੇਰੀਏ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ, ਉੱਥੇ ਹੀ ਸਿਹਤ ਵਿਭਾਗ ਵਲੋਂ ਇਕ ਮੌਕੇ ਮਲੇਰੀਏ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।


author

rajwinder kaur

Content Editor

Related News