ਸਰਕਾਰੀ ਹਸਪਤਾਲ ''ਚ ਅੱਧੀ ਰਾਤੀਂ ਵਾਪਰੀ ਸ਼ਰਮਨਾਕ ਵਾਰਦਾਤ (ਵੀਡੀਓ)

08/10/2018 12:26:25 PM

ਸਮਰਾਲਾ : ਸਿਵਲ ਹਸਪਤਾਲ ਸਮਰਾਲਾ 'ਚ ਅੱਧੀ ਰਾਤ ਦੇ ਸਮੇਂ ਸ਼ਰਮਨਾਕ ਘਟਨਾ ਵਾਪਰੀ ਹੈ। ਹਸਪਤਾਲ ਦੇ ਮੁਲਾਜ਼ਮ 'ਤੇ ਹਸਪਤਾਲ 'ਚ ਇਲਾਜ ਕਰਾਉਣ ਲਈ ਦਾਖਲ ਹੋਈ ਕੁੜੀ ਨੇ ਛੇੜਛਾੜ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਪੀੜਤ ਲੜਕੀ ਲਖਬੀਰ ਕੌਰ ਪੁੱਤਰੀ ਰਣਵੀਰ ਸਿੰਘ ਵਾਸੀ ਸ਼ਾਮਗੜ੍ਹ ਨੇ ਦੱਸਿਆ ਕਿ ਉਹ 5-6 ਦਿਨਾਂ ਤੋਂ ਆਪਣਾ ਇਲਾਜ ਸਮਰਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਹੋ ਕੇ ਕਰਵਾ ਰਹੀ ਸੀ। 
ਉਸ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਚੌਥਾ ਦਰਜ਼ਾ ਮੁਲਾਜ਼ਮ ਸਿਕੰਦਰ ਸਿੰਘ ਨੇ ਪਹਿਲਾਂ ਤਾਂ ਧੱਕੇ ਨਾਲ ਉਸ ਨੂੰ ਆਪਣਾ ਫੋਨ ਨੰਬਰ ਦਿੱਤਾ ਤੇ ਫਿਰ ਰਾਤ ਨੂੰ ਉਸ ਕੋਲ ਅਮਰਜੈਂਸੀ ਵਾਰਡ 'ਚ ਆਉਣ ਲਈ ਕਿਹਾ ਅਤੇ ਅਜਿਹਾ ਨਾ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਦੀ ਸ਼ਿਕਾਇਤ ਲੜਕੀ ਨੇ ਐਡੀਸ਼ਨਲ ਐੱਸ. ਐੱਮ. ਓ. ਡਾ. ਤਰਕਜੋਤ ਨੂੰ ਲਿਖਤੀ ਰੂਪ 'ਚ ਦਿੱਤੀ ਹੈ। 
ਇਸ ਸਬੰਧੀ ਐਡੀਸ਼ਨਲ ਐੱਸ. ਐੱਮ. ਓ. ਡਾ. ਤਰਕਜੋਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ ਅਤੇ ਜਾਂਚ ਕਰਨ ਤੋਂ ਬਾਅਦ ਜੇਕਰ ਮੁਲਾਜ਼ਮ ਦੀ ਗਲਤੀ ਪਾਈ ਗਈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੀੜਤ ਕੁੜੀ ਦੇ ਭਰਾ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਸਰਕਾਰੀ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਸਰਕਾਰੀ ਹਸਪਤਾਲਾਂ 'ਚ ਜੇਕਰ ਸਰਕਾਰੀ ਮੁਲਾਜ਼ਮ ਹੀ ਅਜਿਹੇ ਕੰਮ ਕਰਨਗੇ ਤਾਂ ਹਸਪਤਾਲ 'ਚ ਇਲਾਜ ਕਰਾਉਣ ਲਈ ਕੌਣ ਆਵੇਗਾ।
 


Related News