ਲਾਵਾਰਿਸ ਮਿਲੀ ਬੱਚੀ ਨੂੰ ਬੀਬੀ ਨੇ ਸੀਨੇ ਨਾਲ ਲਾਇਆ, ਰੋਂਦੀ ਨੂੰ ਆਪਣਾ ਦੁੱਧ ਪਿਲਾ ਮਮਤਾ ਦਾ ਫਰਜ਼ ਨਿਭਾਇਆ
Saturday, Dec 12, 2020 - 09:42 AM (IST)
ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਅਮਰਜੈਂਸੀ 'ਚ ਲਾਵਾਰਿਸ ਮਿਲੀ 4 ਮਹੀਨੇ ਦੀ ਮਾਸੂਮ ਬੱਚੀ ਬਾਹਰੀ ਦੁੱਧ ਹਜ਼ਮ ਨਹੀਂ ਕਰ ਪਾ ਰਹੀ ਸੀ। ਬਾਹਰੀ ਦੁੱਧ ਪੀਣ 'ਤੇ ਮਾਸੂਮ ਵਾਰ-ਵਾਰ ਦੁੱਧ ਕੱਢ ਦਿੰਦੀ ਸੀ। ਮਾਂ ਦਾ ਦੁੱਧ ਨਾ ਮਿਲਣ ਨਾਲ ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਸਮੇਂ ਹਸਪਤਾਲ ਦੇ ਸਟਾਫ਼ ਨੇ ਮਦਰ ਐਂਡ ਚਾਈਲਡ ਵਾਰਡ 'ਚ ਦਾਖ਼ਲ ਕਈ ਜਨਾਨੀਆਂ ਨੂੰ ਬੱਚੀ ਨੂੰ ਦੁੱਧ ਪਿਲਾਉਣ ਦੀ ਗੁਜ਼ਾਰਿਸ਼ ਕੀਤੀ ਪਰ ਜਨਾਨੀਆਂ ਨੇ ਬੱਚੀ ਨੂੰ ਦੁੱਧ ਪਿਲਆਉਣ ਤੋਂ ਮਨ੍ਹਾਂ ਕਰ ਦਿੱਤਾ ਪਰ ਇਸ ਦੌਰਾਨ ਰਾਹੋਂ ਰੋਡ ਦੇ ਪਿੰਡ ਦੋਹਰਾ ਦੀ ਵੀਨਾ ਨੇ ਆਪਣਾ ਮਨੁੱਖਤਾ ਧਰਮ ਨਿਭਾਇਆ।
ਇਹ ਵੀ ਪੜ੍ਹੋ : CBSE ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਨੋਟੀਫਿਕੇਸ਼ਨ ਜਾਰੀ, ਦਿੱਤੀ ਗਈ ਇਹ ਸਲਾਹ
ਉਸ ਨੇ ਕੁੱਝ ਦਿਨ ਪਹਿਲਾਂ ਹੀ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਦੇ ਬਾਵਜੂਦ ਬਿਨਾਂ ਮਾਂ ਦੀ ਬੱਚੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਉਸ ਨੇ ਆਪਣਾ ਦੁੱਧ ਪਿਲਾਇਆ। ਵੀਨਾ ਦਾ ਦੁੱਧ ਪੀਣ ਤੋਂ ਬਾਅਦ ਮਾਸੂਮ ਬੱਚੀ ਚੁੱਪ ਹੋ ਗਈ। ਅਸਲ 'ਚ ਉਂਝ ਤਾਂ ਬੱਚੀ ਦੀ ਸਿਹਤ ਬਿਲਕੁਲ ਠੀਕ ਹੈ ਪਰ ਬਾਹਰੀ ਦੁੱਧ ਉਸ ਨੂੰ ਹਜ਼ਮ ਨਹੀਂ ਹੋ ਰਿਹਾ ਸੀ। ਇਸ ਲਈ ਹਸਪਤਾਲ ਦੇ ਸਟਾਫ਼ ਨੇ ਐੱਮ. ਸੀ. ਐੱਚ. 'ਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਜਨਾਨੀਆਂ ਨੂੰ ਕਿਹਾ ਸੀ ਕਿ ਉਹ ਬੱਚੀ ਨੂੰ ਆਪਣਾ ਦੁੱਧ ਪਿਆਉਣ ਪਰ ਕੋਈ ਤਿਆਰ ਨਹੀਂ ਹੋਇਆ।
ਇਹ ਵੀ ਪੜ੍ਹੋ : ਭਾਜਪਾ ਨੇ ਕਿਸਾਨਾਂ ਨੂੰ ਨਕਸਲ ਤੱਤਾਂ ਦੀ ਘੁਸਪੈਠ ਖ਼ਿਲਾਫ਼ ਦਿੱਤੀ ਚਿਤਾਵਨੀ
ਪਿੰਡ ਦੋਹਰਾ ਦੇ ਰਹਿਣ ਵਾਲੇ ਸੋਮਨਾਥ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਸਾਰੀਆਂ ਜਨਾਨੀਆਂ ਨੇ ਦੁੱਧ ਪਿਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਜਨਾਨੀਆਂ ਵਹਿਮ ਕਰ ਰਹੀਆਂ ਸਨ ਤਾਂ ਉਸ ਨੇ ਬੱਚੀ ਨੂੰ ਗੋਦ 'ਚ ਲੈ ਕੇ ਆਪਣੀ ਪਤਨੀ ਵੀਨਾ ਨੂੰ ਦੁੱਧ ਪਿਲਾਉਣ ਲਈ ਕਿਹਾ। 2 ਦਿਨਾਂ ਤੋਂ ਉਸ ਦੀ ਪਤਨੀ ਹੀ ਬੱਚੀ ਨੂੰ ਦੁੱਧ ਪਿਲਾ ਰਹੀ ਹੈ। ਸੋਮਨਾਥ ਅਤੇ ਵੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਮਨੁੱਖਤਾ ਧਰਮ ਹੀ ਸਭ ਤੋਂ ਵੱਡਾ ਧਰਮ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ 'ਚ ਹੁਣ 10 ਰੁਪਏ 'ਚ ਅੱਧਾ ਘੰਟਾ ਚਲਾ ਸਕੋਗੇ 'ਸਾਈਕਲ'
ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਸੋਮਵਾਰ ਨੂੰ ਆਉਣ ਲਈ ਕਿਹਾ
ਸਿਵਲ ਹਸਪਤਾਲ ਦੇ ਚੌਂਕੀ ਇੰਚਾਰਜ ਰਜਿੰਦਰ ਸਿੰਘ ਨੇ ਬੱਚੀ ਨੂੰ ਲਿਜਾਣ ਲਈ ਚਾਈਡਲ ਵੈਲਫੇਅਰ ਕਮੇਟੀ ਨੂੰ ਲਿਖ ਕੇ ਭੇਜਿਆ ਸੀ। ਸ਼ੁੱਕਰਵਾਰ ਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਸਿਵਲ ਹਸਪਤਾਲ ਬੱਚੀ ਨੂੰ ਲੈਣ ਲਈ ਪੁੱਜੇ ਸਨ ਤਾਂ ਜੋ ਬੱਚੀ ਨੂੰ ਤਲਵੰਡੀ ਭੇਜਿਆ ਜਾ ਸਕੇ ਪਰ ਹਸਪਤਾਲ ਦੇ ਅਧਿਕਾਰੀਆਂ ਦੀ ਇਹ ਲਾਪਰਵਾਹੀ ਰਹੀ ਕਿ ਉਨ੍ਹਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਸਮਾਂ ਹੀ ਨਹੀਂ ਦਿੱਤਾ ਅਤੇ ਸੋਮਵਾਰ ਆਉਣ ਲਈ ਕਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ