ਪਿਤਾ ਦੀ ਕਰਤੂਤ, ਕੰਜਕ ਪੂਜਨ ਦੇ ਦਿਨ 4 ਸਾਲਾ ਮਾਸੂਮ ਨੂੰ ਸਿਵਲ ਹਸਪਤਾਲ ''ਚ ਛੱਡ ਹੋਇਆ ਫਰਾਰ

Monday, Mar 26, 2018 - 06:35 PM (IST)

ਪਿਤਾ ਦੀ ਕਰਤੂਤ, ਕੰਜਕ ਪੂਜਨ ਦੇ ਦਿਨ 4 ਸਾਲਾ ਮਾਸੂਮ ਨੂੰ ਸਿਵਲ ਹਸਪਤਾਲ ''ਚ ਛੱਡ ਹੋਇਆ ਫਰਾਰ

ਜਲੰਧਰ—  ਇਕ ਪਾਸੇ ਜਿੱਥੇ ਅਸ਼ਟਮੀ ਵਾਲੇ ਦਿਨ ਜਿੱਥੇ ਲੋਕ ਕੰਜਕਾਂ ਨੂੰ ਲੱਭ ਰਹੇ ਸਨ, ਉਥੇ ਹੀ ਗੋਰਾਇਆ ਦੇ ਪਿੰਡ ਭੱਟੀਆਂ 'ਚ ਰਹਿਣ ਵਾਲਾ ਇਕ ਸ਼ਰਾਬੀ 4 ਸਾਲਾ ਬੱਚੀ ਨੂੰ ਸਿਵਲ ਹਸਪਤਾਲ 'ਚ ਛੱਡ ਕੇ ਖੁਦ ਫਰਾਰ ਹੋ ਗਿਆ। ਸ਼ਨੀਵਾਰ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਉਂਦੇ ਸਮੇਂ ਉਸ ਨੇ ਖੁਦ ਨੂੰ ਕਰਤਾਰਪੁਰ ਵਾਸੀ ਬੱਚੀ ਦਾ ਨਾਨਾ ਦੱਸਿਆ ਅਤੇ ਅਸਲੀ ਨਾਨੇ ਦਾ ਮੋਬਾਇਲ ਨੰਬਰ ਵੀ ਦੇ ਦਿੱਤਾ। ਬੱਚੀ ਨੂੰ ਦਸਤ ਲੱਗੇ ਸਨ ਅਤੇ ਉਲਟੀਆਂ ਹੋ ਰਹੀਆਂ ਸਨ। ਹਸਪਤਾਲ ਸਟਾਫ ਦੀ ਸ਼ਿਕਾਇਤ 'ਤੇ ਪੁਲਸ ਨੇ ਜਦੋਂ ਉਸ ਨੰਬਰ 'ਤੇ ਫੋਨ ਕੀਤਾ ਤਾਂ ਸ਼ਰਾਬੀ ਪਿਤਾ ਦੀ ਕਰਤੂਤ ਦਾ ਖੁਲਾਸਾ ਹੋਇਆ। ਜਦੋਂ ਉਸ ਨੰਬਰ 'ਤੇ ਫੋਨ ਕੀਤਾ ਤਾਂ ਬੱਚੀ ਦੇ ਨਾਨਾ ਪਰਸ ਰਾਮ ਨੇ ਫੋਨ ਚੁੱਕਿਆ। ਇਸ 'ਤੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰੂਪ ਲਾਲ ਦੇ ਨਾਲ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਸੀ। ਉਹ ਸ਼ਰਾਬ ਪੀਣ ਦਾ ਆਦੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਦੀ ਬੇਟੀ ਆਪਣੀ ਵੱਡੀ ਬੇਟੀ ਦੇ ਨਾਲ ਪੇਕੇ ਘਰ ਆ ਗਈ ਸੀ ਅਤੇ ਭਾਵਨਾ ਨਾਂ ਦੀ ਇਸ ਬੱਚੀ ਨੂੰ ਪਿਤਾ ਪਾਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਰੂਪ ਲਾਲ ਬੱਚੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾ ਕੇ ਖੁਦ ਗਾਇਬ ਹੋ ਗਿਆ ਹੈ। 
ਜ਼ਿਕਰਯੋਗ ਹੈ ਕਿ ਰੂਪ ਲਾਲ ਸ਼ਨੀਵਾਰ ਸਿਵਲ ਹਸਪਤਾਲ 'ਚ ਦਾਖਲ ਕਰਵਾਉਣ ਆਇਆ ਸ਼ਰਾਬੀ ਪਿਤਾ ਬੱਚੀ ਨੂੰ ਬਾਲ ਰੋਗ ਮਾਹਿਰ ਡਾ. ਵਿਜੇਂਦਰ ਸਿੰਘ ਕੋਲ ਲੈ ਕੇ ਆਇਆ ਅਤੇ ਡਾ. ਵਿਜੇਂਦਰ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਦੁਪਹਿਰ ਤੱਕ ਰੂਪ ਲਾਲ ਉਥੇ ਹੀ ਸੀ ਫਿਰ ਬੱਚੀ ਦਾ ਡਾਇਪਰ ਲੈ ਕੇ ਆਉਣ ਦਾ ਕਹਿ ਕੇ ਉਥੋਂ ਖਿਸਕ ਗਿਆ ਅਤੇ ਵਾਪਸ ਨਹੀਂ ਆਇਆ। ਹਨ੍ਹੇਰਾ ਹੋਣ 'ਤੇ ਬੱਚੀ ਦਾ ਖਿਆਲ ਰੱਖ ਰਹੇ ਲੋਕਾਂ ਨੂੰ ਚਿੰਤਾ ਹੋਣ ਲੱਗੀ। ਬਾਅਦ ਹਸਪਤਾਲ ਦੇ ਸਟਾਫ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। 
ਇਸ ਦੇ ਬਾਅਦ ਰੂਪ ਲਾਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੱਥ ਨਾ ਲੱਗ ਸਕਿਆ। ਹਸਪਤਾਲ ਦੇ ਸਟਾਫ ਵੱਲੋਂ ਬੱਚੀ ਦੀ ਦੇਖਭਾਲ ਕੀਤੀ ਗਈ ਅਤੇ ਸਮੇਂ 'ਤੇ ਦਵਾਈ ਦਿੱਤੀ ਗਈ। ਹਸਪਤਾਲ ਪ੍ਰਬੰਧਨ ਨੇ 28 ਘੰਟਿਆਂ ਤੱਕ ਪਿਤਾ ਦਾ ਇੰਤਜ਼ਾਰ ਕੀਤਾ ਪਰ ਜਦੋਂ ਉਸ ਦਾ ਪਿਤਾ ਨਾ ਆਇਆ ਤਾਂ ਫਿਰ ਸਟਾਫ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਨੰਬਰ-4 'ਚ ਕੀਤੀ ਗਈ। ਉਥੇ ਹੀ ਥਾਣਾ ਨੰਬਰ-4 ਦੇ ਇੰਚਾਰਜ ਪ੍ਰੇਮ ਕੁਮਾਰ ਦਾ ਕਹਿਣਾ ਹੈ ਕਿ ਬੱਚੀ ਦੇ ਪਰਿਵਾਰ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।


Related News