ਸ਼ਹਿਰ ਦੀ ਗੰਦਗੀ ਤੋਂ ਤੰਗ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ,ਵੇਖ ਮੰਤਰੀ ਨੂੰ ਵੀ ਆਵੇਗੀ ਸ਼ਰਮ (ਵੀਡੀਓ)

06/05/2021 11:45:35 AM

ਸੰਗਰੂਰ (ਹਨੀ ਕੋਹਲੀ): ਸੰਗਰੂਰ ਦੇ ਇਕ ਨੌਜਵਾਨ ਵਲੋਂ ਅਨੋਖੇ ਤਰੀਕੇ ਨਾਲ ਗੰਦਗੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੀ ਪ੍ਰਾਪਤੀ ਬਣਾਉਣ ਲਈ ਸੰਗਰੂਰ ’ਚ ਹਵਾ ’ਚ ਅੱਜ ਗੁਬਾਰੇ ਛੱਡੇ ਗਏ ਸਨ। ਸੰਗਰੂਰ ਦੇ ਇਕ ਸਮਾਜਸੇਵੀ ਨੇ ਆਪਣੇ ਹੱਥਾਂ ’ਚ ਗੁਬਾਰੇ ਬੰਨ੍ਹੇ ਕੇ ਕੂੜੇ ਦੇ ਢੇਰ ’ਤੇ ਖੜ੍ਹੇ ਹੋ ਕੇ ਗੁਬਰੇ ਨੂੰ ਹਿਲਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਜਿਵੇਂ ਪੰਜਾਬ ਦੇ ਕੈਬਨਿਟ ਮੰਤਰੀ ਆਪਣੀ ਪ੍ਰਾਪਤੀਆਂ ਲੋਕਾਂ ਤੱਕ ਗੁਬਾਰੇ ਦੇ ਜ਼ਰੀਏ ਪਹੁੰਚਾ ਰਹੇ ਹਨ ਤਾਂ ਉਸ ਨੇ ਸੋਚਿਆਂ ਕਿ ਸ਼ਾਇਦ ਸਰਕਾਰ ਜਾਂ ਮੰਤਰੀ ਤੱਕ ਗੁਬਾਰੇ ਨਾਲ ਇਹ ਗੱਲ ਪਹੁੰਚ ਜਾਵੇ।

ਇਹ ਵੀ ਪੜ੍ਹੋ: ਵਿਧਾਇਕ ਬਲਜਿੰਦਰ ਕੌਰ ਸਮੇਤ ਕਈ 'ਆਪ' ਆਗੂਆਂ 'ਤੇ ਮਾਮਲਾ ਦਰਜ, ਲੰਬੀ ਥਾਣੇ ਸਾਹਮਣੇ ਦਿੱਤਾ ਸੀ ਧਰਨਾ

ਉਸ ਦਾ ਕਹਿਣਾ ਹੈ ਕਿ 22 ਦਿਨਾਂ ਤੋਂ ਸ਼ਹਿਰ ’ਚੋਂ ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ 450 ਮੀਟ੍ਰਿਕ ਟਨ ਤੋਂ ਵੱਧ ਕੂੜੇ ਦੇ ਢੇਰ ਲੱਗ ਗਏ ਗਨ। ਸ਼ਹਿਰ ’ਚ ਇਕ ਪਾਸੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਜ਼ਿੰਮੇਦਾਰ ਸੰਗਰੂਰ ਮੁਹਿੰਮ ਦੇ ਵੱਡੇ-ਵੱਡੇ ਗੁਬਾਰੇ ਲਗਾ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਇਨ੍ਹਾਂ ਗੁਬਾਰਿਆਂ ਦੇ ਹੇਠਾਂ ਗੰਦਗੀ ਦੇ ਢੇਰਾਂ ਦੇ ਕਾਰਨ ਲੋਕਾਂ ਦਾ ਸੜਕਾਂ ਤੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਗੁਬਾਰਿਆਂ ਦੇ ’ਚ ਇਸ ਸਮਾਜ ਸੇਵੀ ਨੇ ਆਪਣੇ ਹੱਥਾਂ ’ਤੇ ਗੁਬਾਰੇ ਬੰਨ੍ਹ ਕੇ ਅਨੋਖਾ ਸ਼ਾਂਤਮਈ ਪ੍ਰਦਰਸ਼ਨ ਕਰ ਆਪਣੇ ਰੋਸ ਜਤਾਇਆ ਹੈ।

ਇਹ ਵੀ ਪੜ੍ਹੋ:  ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ


Shyna

Content Editor

Related News