ਜਲੰਧਰ ਰੇਲਵੇ ਸਟੇਸ਼ਨ ਬਾਹਰ ਜੀ. ਆਰ. ਪੀ. ਦੇ ਹੈੱਡਕਾਂਸਟੇਬਲ ਦੀ ਕੁੱਟਮਾਰ, ਪਾੜੀ ਵਰਦੀ

Monday, May 13, 2019 - 12:46 AM (IST)

ਜਲੰਧਰ ਰੇਲਵੇ ਸਟੇਸ਼ਨ ਬਾਹਰ ਜੀ. ਆਰ. ਪੀ. ਦੇ ਹੈੱਡਕਾਂਸਟੇਬਲ ਦੀ ਕੁੱਟਮਾਰ, ਪਾੜੀ ਵਰਦੀ

ਜਲੰਧਰ, (ਗੁਲਸ਼ਨ)- ਐਤਵਾਰ ਸ਼ਾਮ ਰੇਲਵੇ ਸਟੇਸ਼ਨ ਉਤੇ ਜੀ. ਆਰ. ਪੀ. ਥਾਣੇ ਦੇ ਬਾਹਰ ਜੀ. ਆਰ. ਪੀ. ਦੇ ਹੀ ਹੈੱਡ ਕਾਂਸਟੇਬਲ ਨਰਿੰਦਰ ਪਾਲ ਨੂੰ ਸ਼ਰੇਆਮ ਸੜਕ ਵਿਚਕਾਰ ਜਮ ਕੇ ਕੁੱਟਿਆ ਗਿਆ ਤੇ ਉਸਦੀ ਵਰਦੀ ਤਕ ਪਾੜ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਹੈੱਡ ਕਾਂਸਟੇਬਲ ਨਰਿੰਦਰ ਪਾਲ ਨੇ ਦੱਸਿਆ ਕਿ ਉਹ ਥਾਣੇ ਦੇ ਸਾਹਮਣੇ ਆਪਣੀ ਕਾਰ ’ਚ ਬੈਠੇ ਹੋਏ ਸੀ । ਇਸ ਦੌਰਾਨ ਬੋਲੇਰੋ ਗੱਡੀ ’ਚ ਸਵਾਰ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਜਦੋਂ ਉਹ ਬਾਹਰ ਆਏ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਹੱਥਾਪਾਈ ਕਰਨੀ ਸ਼ੁਰੂ ਕਰ ਦਿੱਤੀ । ਇਸ ਦੌਰਾਨ ਜੀ. ਆਰ. ਪੀ. ਦੇ ਮੁਨਸ਼ੀ ਹਰਬੰਸ ਲਾਲ ਤੇ ਹੋਰ ਮੁਲਾਜ਼ਮ ਵੀ ਬਾਹਰ ਆ ਗਏ। ਇਨ੍ਹਾਂ ਸਾਰਿਆਂ ਦੇ ਸਾਹਮਣੇ ਹੀ ਉਕਤ ਨੌਜਵਾਨਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਵਰਦੀ ਵੀ ਪਾੜ ਦਿੱਤੀ ਨਰਿੰਦਰ ਪਾਲ ਨੇ ਦੋਸ਼ ਲਾਇਆ ਕਿ ਉਕਤ ਨੌਜਵਾਨਾਂ ਨੇ ਉਸ ਦੀ ਪਗੜੀ ਵੀ ਉਤਾਰ ਦਿੱਤੀ ਤੇ ਮੇਰਾ ਮੋਬਾਇਲ ਫੋਨ ਵੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਨਰਿੰਦਰ ਪਾਲ ਨੇ ਥਾਣਾ ਜੀ. ਆਰ. ਪੀ. ’ਚ ਲਿਖਿਤ ਸ਼ਿਕਾਇਤ ਦਿੱਤੀ ਹੈ । ਉਨ੍ਹਾਂ ਨੇ ਬੋਲੇਰੋ ਗੱਡੀ ਦਾ ਨੰਬਰ ਵੀ ਦਿੱਤਾ ਹੈ , ਜਿਸ ’ਚ ਉਕਤ ਨੌਜਵਾਨ ਸਵਾਰ ਸੀ। ਏ. ਐੱਸ. ਆਈ. ਗੁਰਿੰਦਰ ਸਿੰਘ ਨੇ ਨਰਿੰਦਰ ਪਾਲ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

DILSHER

Content Editor

Related News