ਨਗਰ ਕੌਂਸਲ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਦੋ ਰੋਜ਼ਾ ਹਡ਼ਤਾਲ ਸ਼ੁਰੂ

Wednesday, Jul 18, 2018 - 12:28 AM (IST)

ਨਗਰ ਕੌਂਸਲ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਦੋ ਰੋਜ਼ਾ ਹਡ਼ਤਾਲ ਸ਼ੁਰੂ

ਰੂਪਨਗਰ, (ਵਿਜੇ)- ਪੰਜਾਬ ਪੱਧਰ ’ਤੇ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਦਾ ਬਿਗਲ ਵਜਾਉਂਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਨਗਰ ਕੌਂਸਲ ਰੂਪਨਗਰ ਵੱਲੋਂ ਦੋ  ਰੋਜ਼ਾ ਹਡ਼ਤਾਲ ਦਾ ਐਲਾਨ ਕੀਤਾ ਹੈ। ਅੱਜ ਹਡ਼ਤਾਲ ਦੌਰਾਨ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੰਗਾਂ ’ਚ ਸਫਾਈ ਸੇਵਕ, ਕਲਰਕ, ਸੇਵਾਦਾਰ, ਹੈਲਪਰ, ਪੰਪ ਡਰਾਇਵਰ, ਮਾਲੀ ਆਦਿ ਦੀ ਭਰਤੀ ਸਿੱਧੇ ਤੌਰ ’ਤੇ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਆਦਿ ਮੰਗਾਂ ਸ਼ਾਮਲ ਹਨ।
PunjabKesari
ਇਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਮੰਗਾਂ ਪ੍ਰਤੀ ਸਾਕਾਰਾਤਮਕ ਨੀਤੀ ਨਾ ਬਣਾਈ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੌਂਸਲ ਦੀ ਜੁਆਇੰਟ ਐਕਸ਼ਨ ਕਮੇਟੀ ਤੋਂ ਪ੍ਰਧਾਨ ਸਲੀਮ, ਰਾਹੁਲ ਚਤਰਥ ਪ੍ਰਧਾਨ ਮਿਊਂਸੀਪਲ ਇੰਪਲਾਈਜ ਯੂਨੀਅਨ, ਰਾਜ ਰਾਣੀ ਪ੍ਰਧਾਨ ਸਫਾਈ ਮਜ਼ਦੂਰ ਸੰਘ ਯੂਨੀਅਨ, ਰਾਜ ਕੁਮਾਰ, ਰਜਨੀ, ਪ੍ਰਵਨੀ ਕੁਮਾਰ, ਲਖਬੀਰ ਸਿੰਘ, ਕੁਲਦੀਪ ਕੌਰ, ਹਰਵਿੰਦਰ ਕੌਰ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।
 ਲੋਕਾਂ ਦੀਆਂ ਸਮੱਸਿਆਵਾਂ ’ਚ ਵਾਧਾ : ਦੂਜੇ ਪਾਸੇ ਰੂਪਨਗਰ ’ਚ ਸਫਾਈ ਸੇਵਕਾਂ ਦੀ ਹਡ਼ਤਾਲ ਕਾਰਨ ਸ਼ਹਿਰ ’ਚ ਥਾਂ-ਥਾਂ ਕੂਡ਼ੇ ਦੇ ਢੇਰ ਜਮਾਂ ਹੋਣ ਲੱਗੇ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ ਕਲੈਰੀਕਲ ਯੂਨੀਅਨ ਦੀ ਹਡ਼ਤਾਲ ਕਾਰਨ ਲੋਕਾਂ ਨੂੰ ਬੱਚਿਆਂ ਨੂੰ ਜਨਮ ਸ੍ਰਟੀਫਿਕੇਟ ਵੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News