ਸ਼ਹਿਰ ਦੀਆਂ ਸੜਕਾਂ ’ਤੇ ਦੌੜਦੇ ‘ਮੌਤ ਦੇ ਸੌਦਾਗਰ’ ਰੋਕਣ ਤੋਂ ਨਾ-ਕਾਮਯਾਬ ਹੈ ‘ਪੁਲਸ ਪ੍ਰਸ਼ਾਸਨ’

01/17/2021 10:28:27 AM

ਲੁਧਿਆਣਾ (ਸੰਨੀ) - ਰਾਜ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਉਦਯੋਗਪਤੀਆਂ ਨੇ ਚਾਹੇ ਸ਼ਹਿਰ ਦਾ ਨਾਂ ਵਿਸ਼ਵ ਦੇ ਮਾਨਚਿੱਤਰ ’ਤੇ ਪਹੁੰਚਾ ਦਿੱਤਾ ਹੈ ਪਰ ਗੱਲ ਸੜਕ ਹਾਦਸਿਆਂ ਦੀ ਕਰੀਏ ਤਾਂ ਸ਼ਹਿਰ ਇਸ ਵਿਚ ਵੀ ਸ਼ਿਖਰ ’ਤੇ ਹੈ। ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਅਤੇ ਗੱਡੀਆਂ ਦਾ ਹੜ੍ਹ ਜਿਹਾ ਆ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਵਿਚ ਸਰਪਟ ਦੌੜਨ ਵਾਲੇ ਬਿਨਾਂ ਕਿਸੇ ਸੁਰੱਖਿਆ ਦੇ ਟਰੱਕਾਂ ਅਤੇ ਟਰਾਲੀਆਂ ਦੇ ਉੱਪਰ ਲੱਗੇ ਗਏ ਲੋਹੇ ਅਤੇ ਸਰੀਏ ਦੀ, ਜਿਨ੍ਹਾਂ ਨੂੰ ਮੌਤ ਦੇ ਸੌਦਾਗਰ ਕਹੀਏ ਤਾਂ ਬਿਲਕੁਲ ਸਹੀ ਰਹੇਗਾ। ਜਦੋਂਕਿ ਇਸ ਦੇ ਉਲਟ ਸ਼ਹਿਰ ਦਾ ਪੁਲਸ ਪ੍ਰਸ਼ਾਸਨ ਅਜਿਹੇ ਬੇਲਗਾਮ ਵਾਹਨਾਂ ’ਤੇ ਲਗਾਮ ਕੱਸਣ ਵਿਚ ਨਾ-ਕਾਮਯਾਬ ਸਾਬਤ ਹੋ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

PunjabKesari

ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ

ਉਦਯੋਗਿਕ ਨਗਰ ਹੋਣ ਅਤੇ ਸ਼ਹਿਰ ਦੇ ਗੁਆਂਢ ਵਿਚ ਸਥਿਤ ਉੱਤਰ ਭਾਰਤ ਦੇ ਪ੍ਰਸਿੱਧ ਲੋਹਾ ਬਾਜ਼ਾਰ ਮੰਡੀ ਗੋਬਿੰਦਗੜ੍ਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਹਮੇਸ਼ ਸਰੀਏ, ਸਟੀਲ ਬਾਰ ਅਤੇ ਲੋਹੇ ਦੇ ਹੋਰ ਉਤਪਾਦਾਂ ਨਾਲ ਲੱਦੇ ਟਰੱਕ ਟਰਾਲੀਆਂ ਸਰਪਟ ਦੌੜਦੇ ਹਨ। ਅਜਿਹੇ ਵਾਹਨ ਕਦੇ ਵੀ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਨ। ਇਨ੍ਹਾਂ ਵਾਹਨਾਂ ਦੀ ਹਾਲਤ ਵੀ ਕਾਫੀ ਖ਼ਸਤਾਜਨਕ ਹੈ। ਸੜਕਾਂ ’ਤੇ ਚੱਲ ਰਹੇ ਅਜਿਹੇ ਵਾਹਨ ਦੂਜੇ ਲੋਕਾਂ ਲਈ ਵੀ ਖ਼ਤਰਾ ਬਣੇ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ

PunjabKesari

ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ 

ਧੁੰਦ ਅਤੇ ਕੋਹਰੇ ਦੇ ਸੀਜ਼ਨ ਵਿਚ ਵੀ ਇਨ੍ਹਾਂ ਵਾਹਨਾਂ ’ਤੇ ਸੁਰੱਖਿਆ ਦੇ ਨਾਂ ’ਤੇ ਕੋਈ ਰਿਫਲੈਕਟਿਵ ਟੇਪ ਜਾਂ ਲਾਈਟਾਂ ਵੀ ਨਾਦਾਰਦ ਹਨ। ਅਜਿਹੀਆਂ ਹੀ ਕੁਝ ਤਸਵੀਰਾਂ ਨੂੰ ‘ਜਗ ਬਾਣੀ’ ਦੇ ਫੋਟੋਗ੍ਰਾਫਰ ਨੇ ਆਪਣੇ ਕੈਮਰੇ ਵਿਚ ਕੈਦ ਕੀਤਾ ਹੈ। ਹਾਲਾਂਕਿ ਟ੍ਰੈਫਿਕ ਪੁਲਸ ਦੇ ਅਧਿਕਾਰੀ ਸਮੇਂ-ਸਮੇਂ ’ਤੇ ਟ੍ਰਾਂਸਪੋਰਟ ਯੂਨੀਅਨਾਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਆਪਣੇ ਵਾਹਨਾਂ ’ਤੇ ਰਿਫਲੈਕਟਿਵ ਟੇਪ ਜਾਂ ਸੜਕ ਸੁਰੱਖਿਆ ਨਿਯਮਾਂ ’ਤੇ ਅਮਲ ਕਰਨ ਲਈ ਪ੍ਰੇਰਦੇ ਰਹਿੰਦੇ ਹਨ ਪਰ ਉਸ ਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਹੁਣ ਦੇਖਣਾ ਇਹ ਹੈ ਕਿ ਕੀ ਸ਼ਹਿਰ ਦਾ ਪੁਲਸ ਪ੍ਰਸ਼ਾਸਨ ਅਜਿਹੇ ਨਿਯਮ ਤੋੜਨ ਵਾਲੇ ਵਾਹਨਾਂ ’ਤੇ ਕੋਈ ਕਾਰਵਾਈ ਕਰੇਗਾ ਜਾਂ ਖੁੱਲ੍ਹੀਆਂ ਅੱਖਾਂ ਨਾਲ ਨਿਯਮਾਂ ਦੀ ਉਲੰਘਣਾ ਹੁੰਦੀ ਦੇਖਦਾ ਰਹੇਗਾ। ਇਥੇ ਇਹ ਵੀ ਦੱਸ ਦੇਈਏ ਕਿ ਉਦਯੋਗਿਕ ਵਿਕਾਸ ਦੇ ਨਾਲ-ਨਾਲ ਮਹਾਨਗਰ ਲੁਧਿਆਣਾ ਸੜਕ ਹਾਦਸਿਆਂ ਵਿਚ ਵੀ ਸ਼ਿਖਰ ’ਤੇ ਹੈ।


rajwinder kaur

Content Editor

Related News