CISCE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਲਿਆ ਗਿਆ ਇਹ ਅਹਿਮ ਫ਼ੈਸਲਾ

Tuesday, May 23, 2023 - 08:44 AM (IST)

CISCE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਲਿਆ ਗਿਆ ਇਹ ਅਹਿਮ ਫ਼ੈਸਲਾ

ਲੁਧਿਆਣਾ (ਵਿੱਕੀ) : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਨੇ ਅਗਲੇ ਸਾਲ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਕੁੱਝ ਬਦਲਾਅ ਕੀਤੇ ਹਨ। ਇਸ ਲੜੀ ਤਹਿਤ ਕੌਂਸਲ ਵਲੋਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ’ਚ ਹੁਣ ਇਕ ਹੀ ਸਾਲ ਦੇ ਸਿਲੇਬਸ ’ਤੇ ਪ੍ਰਸ਼ਨ ਪੁੱਛਿਆ ਜਾਵੇਗਾ। ਮਤਲਬ 10ਵੀਂ ’ਚ 10ਵੀਂ ਦਾ ਅਤੇ 12ਵੀਂ ’ਚ 12ਵੀਂ ਕਲਾਸ ਦੇ ਸਿਲੇਬਸ ’ਚੋਂ ਹੀ ਪ੍ਰਸ਼ਨ ਪੁੱਛੇ ਜਾਣਗੇ। ਵਿਦਿਆਰਥੀਆਂ ਲਈ ਇਹ ਬਦਲਾਅ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਤੱਕ 10ਵੀਂ ’ਚ 9ਵੀਂ ਅਤੇ 10ਵੀਂ ਅਤੇ 12ਵੀਂ ਬੋਰਡ ਵਿਚ 11ਵੀਂ ਅਤੇ 12ਵੀਂ ਕਲਾਸ ਦੇ ਸਿਲੇਬਸ ’ਚੋਂ ਪ੍ਰਸ਼ਨ ਪੁੱਛੇ ਜਾਂਦੇ ਸਨ।

ਇਹ ਵੀ ਪੜ੍ਹੋ : ਜ਼ੀਰਕਪੁਰ ਦੇ ਹੋਟਲ 'ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਪੂਲ ਪਾਰਟੀ 'ਚ ਹੋ ਗਿਆ ਖ਼ੂਨ-ਖ਼ਰਾਬਾ

ਦੱਸਿਆ ਜਾ ਰਿਹਾ ਹੈ ਕਿ ਇਹ ਬਦਲਾਅ ਨੈਸ਼ਨਲ ਐਜੂਕੇਸ਼ਨ ਪਾਲਿਸੀ ਤਹਿਤ ਵੀ ਕੀਤੇ ਗਏ ਹਨ ਕਿਉਂਕਿ ਪਾਲਿਸੀ ਦਾ ਮਕਸਦ ਵਿਦਿਆਰਥੀਆਂ ’ਤੇ ਸਿਲੇਬਸ ਦਾ ਫਾਲਤੂ ਬੋਝ ਘਟਾਉਣਾ ਵੀ ਹੈ। ਇਸ ਨੂੰ ਸਾਲ 2024 ਦੀ ਬੋਰਡ ਪ੍ਰੀਖਿਆ ’ਚ ਲਾਗੂ ਕੀਤਾ ਜਾਵੇਗਾ। ਹਾਲਾਂਕਿ 10ਵੀਂ ਅਤੇ 12ਵੀਂ ’ਚ ਇੰਗਲਿਸ਼ ਦੇ ਕਲਾਸ ਵਾਈਜ਼ ਸਿਲੇਬਸ ਵੀ ਜਾਰੀ ਹੋਣਗੇ। ਅੰਗਰੇਜ਼ੀ ਵਿਸ਼ੇ ਦਾ 9ਵੀਂ ਅਤੇ 10ਵੀਂ ਦਾ ਵੱਖ-ਵੱਖ ਸਿਲੇਬਸ ਜਾਰੀ ਕੀਤਾ ਗਿਆ ਹੈ। ਨਾਲ ਹੀ 11ਵੀਂ ਅਤੇ 12ਵੀਂ ਦਾ ਵੀ ਸਿਲੇਬਸ ਵੱਖ-ਵੱਖ ਜਾਰੀ ਹੋਵੇਗਾ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਨੌਜਵਾਨਾਂ 'ਤੇ ਕਾਲ ਬਣ ਕੇ ਚੜ੍ਹੀ, ਭਿਆਨਕ ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ (ਤਸਵੀਰਾਂ)
ਵਿਗਿਆਨ ਕਲਾ ਅਤੇ ਕਾਮਰਸ ਦੇ ਸਿਲੇਬਸ ’ਚ ਬਦਲਾਅ
ਕੌਂਸਲ ਨੇ 11ਵੀਂ ਅਤੇ 12ਵੀਂ ਦੇ ਵਿਗਿਆਨ, ਕਲਾ ਅਤੇ ਕਾਮਰਸ ਦੇ ਸਿਲੇਬਸ ’ਚ ਬਦਲਾਅ ਕੀਤਾ ਹੈ। ਇਸ ’ਚ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਕਾਮਰਸ, ਅਕਾਊਂਟ, ਇਤਿਹਾਸ, ਭੂਗੋਲ, ਰਾਜਨੀਤੀ ਸ਼ਾਸਤਰ, ਸਮਾਜ ਸ਼ਾਸਤਰ, ਮਨੋਵਿਗਿਆਨ, ਲੀਗਲ ਸਟੱਡੀਜ਼, ਗਣਿਤ ਤੇ ਕੰਪਿਊਟਰ ਵਿਸ਼ੇ ਸ਼ਾਮਲ ਹਨ। ਇਨ੍ਹਾਂ ਵਿਸ਼ਿਆਂ ਦੀ 2024 ਦੀ ਪ੍ਰੀਖਿਆ ਨਵੇਂ ਸਿਲੇਬਸ ਮੁਤਾਬਕ ਹੋਵੇਗੀ, ਨਾਲ ਹੀ 11ਵੀਂ ਦੀਆਂ ਕਲਾਸਾਂ ਵੀ ਨਵੇਂ ਸਿਲੇਬਸ ’ਤੇ ਲਈਆਂ ਜਾਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News