ਸੀ.ਆਈ. ਏ. ਸਟਾਫ ਨੇ ਤਲਵੰਡੀ ਭਾਈ ''ਚ 2 ਵਿਅਕਤੀਆਂ ਤੋਂ ਇਕ ਕਿੱਲੋ ਤੋਂ ਵੱਧ ਅਫੀਮ ਕੀਤੀ ਬਰਾਮਦ

Monday, Aug 19, 2024 - 11:35 AM (IST)

ਸੀ.ਆਈ. ਏ. ਸਟਾਫ ਨੇ ਤਲਵੰਡੀ ਭਾਈ ''ਚ 2 ਵਿਅਕਤੀਆਂ ਤੋਂ ਇਕ ਕਿੱਲੋ ਤੋਂ ਵੱਧ ਅਫੀਮ ਕੀਤੀ ਬਰਾਮਦ

ਤਲਵੰਡੀ ਭਾਈ (ਗੁਲਾਟੀ) : ਸੀ.ਆਈ. ਏ. ਸਟਾਫ ਨੇ ਤਲਵੰਡੀ ਭਾਈ 'ਚ 2 ਵਿਅਕਤੀਆਂ ਤੋਂ ਇਕ ਕਿੱਲੋ 16 ਗ੍ਰਾਮ ਅਫੀਮ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸੀ.ਆਈ. ਏ. ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਜਦੋਂ ਤਲਵੰਡੀ ਭਾਈ ਦੀ ਦਾਣਾ ਮੰਡੀ ਗੇਟ ਨੰਬਰ 2 ਪਾਸ ਪੁੱਜੇ ਤਾਂ 2 ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ, ਜੋ ਪੁਲਸ ਨੂੰ ਦੇਖ ਕੇ ਘਬਰਾ ਗਏ ਅਤੇ ਮੌਕੇ ਤੋਂ ਭੱਜਣ ਲੱਗੇ।

ਇਸ ਦੌਰਾਨ ਪੁਲਸ ਨੇ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ, ਜਿਨ੍ਹਾਂ ਨੇ ਆਪਣਾ ਨਾਮ ਸ਼ੰਭੂ ਸਿੰਘ ਪੁੱਤਰ ਕਾਲੂ ਸਿੰਘ ਵਾਸੀ ਏਰਾ ਜ਼ਿਲ੍ਹਾ ਜਹਾਲਾਵਾੜਾ, ਰਾਜਸਥਾਨ ਅਤੇ ਦੀਰਪ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਗਾਰਜ ਜ਼ਿਲ੍ਹਾ ਜਹਾਲਾਵਾੜਾ, ਰਾਜਸਥਾਨ ਦੱਸਿਆ। ਇਨ੍ਹਾਂ ਦੀ ਤਲਾਸ਼ੀ ਦੌਰਾਨ 1 ਕਿਲੋ 16 ਗ੍ਰਾਮ ਅਫੀਮ ਬਰਾਮਦ ਹੋਈ। ਇਸ ਸਬੰਧੀ ਤਲਵੰਡੀ ਭਾਈ ਪੁਲਸ ਥਾਣੇ 'ਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


author

Gurminder Singh

Content Editor

Related News