ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ

Monday, May 22, 2023 - 07:41 PM (IST)

ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ

ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਲਈ ਅੱਜ ਸੀਬੀਆਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਯਤਨਾਂ ਸਦਕਾ ਹੀ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਫੜਿਆ ਜਾ ਰਿਹਾ ਹੈ ਤੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਹੱਥਕੜੀ ਲਗਾ ਅੰਦਰ ਦਾਖਲ ਹੁੰਦੇ ਹਨ ਲੋਕ, ਇਹ ਰੈਸਟੋਰੈਂਟ ਹੈ ਜਾਂ ਜੇਲ੍ਹ! ਪੰਜਾਬੀ ਮੁੰਡਾ ਲੈ ਆਇਆ ਵੱਖਰਾ Idea

ਚੁੱਘ ਨੇ ਕਿਹਾ ਕਿ ਪਹਿਲਾਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅੱਜ ਉਹ ਦੋਸ਼ੀ ਕਰਾਰ ਦਿੱਤਾ ਗਿਆ ਹੈ। ਚੁੱਘ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇਕ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਚਾਰਜਸ਼ੀਟ ਦਾਇਰ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਦਿੱਲੀ ਦੇ ਇਕ ਗੁਰਦੁਆਰੇ ’ਤੇ ਹਮਲਾ ਕਰਨ ਲਈ ਭੀੜ ਨੂੰ ਭੜਕਾਇਆ, ਜਿਸ ਵਿੱਚ 3 ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਇਸ ਕਤਲ ਦਾ ਮੁਕੱਦਮਾ ਦਰਜ ਹੋਣ ’ਚ 39 ਸਾਲ ਲੱਗ ਗਏ ਕਿਉਂਕਿ ਸਮੁੱਚੀ ਕਾਂਗਰਸ ਪਾਰਟੀ ਉਨ੍ਹਾਂ ਨੂੰ ਬਚਾਉਣ ਲਈ ਲੱਗੀ ਹੋਈ ਸੀ।

ਇਹ ਵੀ ਪੜ੍ਹੋ : ਮੈਂ 'ਨਾਰਕੋ ਟੈਸਟ' ਲਈ ਤਿਆਰ ਹਾਂ, ਬਸ਼ਰਤੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਦੀ ਵੀ ਹੋਵੇ ਜਾਂਚ : ਬ੍ਰਿਜ ਭੂਸ਼ਣ

ਚੁੱਘ ਨੇ ਕਿਹਾ ਕਿ ਹੱਤਿਆਵਾਂ ’ਚ ਸਮੂਹਿਕ ਜਬਰ-ਜ਼ਨਾਹ, ਦਿਨ-ਦਿਹਾੜੇ ਜ਼ਿੰਦਾ ਸਾੜਨ ਲਈ ਭੀੜ ਨੂੰ ਭੜਕਾਉਣ, ਹਥਿਆਰ ਅਤੇ ਪੈਸੇ ਵੰਡਣ ਤੇ ਲੁੱਟ-ਖੋਹ ਕਰਨ ’ਚ ਸ਼ਾਮਲ ਕਾਂਗਰਸੀ ਨੇਤਾਵਾਂ ਨੂੰ ਬਚਾਉਣ ’ਚ ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ, ਇਸ ਲਈ ਇਹ ਐੱਫਆਈਆਰ ਸਿੱਖਾਂ ਖ਼ਿਲਾਫ਼ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਸਾਜ਼ਿਸ਼ ਨੂੰ ਮੁੜ ਤੋਂ ਬੇਨਕਾਬ ਕਰਦੀ ਹੈ, ਜਿਸ ਨੂੰ ਵੀ ਕਾਨੂੰਨ ਦੇ ਦਾਇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਏਅਰ ਹੋਸਟੈੱਸ ਨੇ ਟਾਇਲਟ ਜਾਣ ਤੋਂ ਰੋਕਿਆ ਤਾਂ ਯਾਤਰੀ ਨੇ ਸੀਟ 'ਤੇ ਹੀ ਕਰ 'ਤਾ ਪਿਸ਼ਾਬ, ਮਿਲੀ ਇਹ ਸਜ਼ਾ

ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸੀ ਆਗੂ ਸੱਜਣ ਨੂੰ ਸਖਤ ਸਜ਼ਾ, ਹੁਣ ਜਗਦੀਸ਼ ਟਾਈਟਲਰ ’ਤੇ ਸਿੱਖ ਕਤਲੇਆਮ ’ਚ ਕਤਲ ਦਾ ਪਰਚਾ ਧਾਰਾ 302, ਦੰਗੇ-ਫਸਾਦ ਕਰਨ ਦੇ ਦੋਸ਼ ’ਚ ਧਾਰਾ 147, ਭੀੜ ਨੂੰ ਭੜਕਾਉਣ ਦੇ ਦੋਸ਼ ’ਚ ਧਾਰਾ 109 ਤਹਿਤ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਆਪਣਾ ਸਟੈਂਡ ਸਪੱਸ਼ਟ ਕਰਨ ਕਿਉਂਕਿ ਸਾਰੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਵੱਡੇ ਨੇਤਾ ਹਨ ਅਤੇ ਗਾਂਧੀ ਪਰਿਵਾਰ ਨੇ ਇਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। '84 ਦੇ ਸਿੱਖ ਕਤਲੇਆਮ, ਗੁਰਦੁਆਰਿਆਂ ਨੂੰ ਸਾੜੇ ਜਾਣ, ਸਮੂਹਿਕ ਜਬਰ-ਜ਼ਨਾਹ ਅਤੇ ਲੁੱਟ-ਖੋਹ ’ਚ ਸ਼ਾਮਲ ਆਗੂਆਂ ਦੇ ਤਾਰ ਗਾਂਧੀ ਪਰਿਵਾਰ ਨਾਲ ਸਪੱਸ਼ਟ ਹੋਏ ਹਨ। ਪੰਜਾਬ ਕਾਂਗਰਸ ਦਾ ਹਰ ਆਗੂ ਇਸ ’ਤੇ ਆਪਣਾ ਕਾਂਗਰਸ ਅਤੇ ਗਾਂਧੀ ਪਰਿਵਾਰ ਨਾਲ ਰਿਸ਼ਤਾ ਸਪੱਸ਼ਟ ਕਰੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News