ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਥੇ. ਖੱਬੇਰਾਜਪੂਤਾਂ ਨੇ ਜਿਤਾਈ ਦਾਅਵੇਦਾਰੀ
Saturday, Feb 16, 2019 - 02:08 PM (IST)
ਚੌਕ ਮਹਿਤਾ (ਕੈਪਟਨ) : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਟਕਸਾਲੀ ਆਗੂ ਜਥੇ. ਗੁਰਮੀਤ ਸਿੰਘ ਖੱਬੇਰਾਜਪੂਤਾਂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਜਤਾਈ ਹੈ। ਉਨ੍ਹਾਂ ਹਲਕਾ ਖਡੂਰ ਸਾਹਿਬ ਦੀ ਸੀਟ ਭਾਰੀ ਲੀਡ ਨਾਲ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣ ਦਾ ਦਾਅਵਾ ਕੀਤਾ ਹੈ। ਹਲਕਾ ਜੰਡਿਆਲਾ ਗੁਰੂ ਦੇ ਸਰਕਲ ਮਹਿਤਾ ਨਾਲ ਸਬੰਧਤ ਜਥੇ. ਖੱਬੇਰਾਜਪੂਤਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਰ ਧੁੱਪ-ਛਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ 'ਚ ਡਟ ਕੇ ਹੰਢਾਈ ਹੈ।
ਦੱਸਣਯੋਗ ਹੈ ਕਿ ਉਨ੍ਹਾਂ ਦੇ ਪਿਤਾ ਸਵ. ਜਸਵੰਤ ਸਿੰਘ 10 ਸਾਲ ਪਿੰਡ ਦੇ ਸਰਪੰਚ ਰਹੇ, ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਜਥੇ. ਗੁਰਮੀਤ ਸਿੰਘ ਖੱਬੇਰਾਜਪੂਤਾਂ ਨੇ ਆਪਣਾ ਸਿਆਸੀ ਜੀਵਨ ਪਿੰਡ ਦੇ ਪੰਚਾਇਤ ਮੈਂਬਰ ਤੋਂ ਸ਼ੁਰੂ ਕੀਤਾ। 10 ਸਾਲ ਲਗਾਤਾਰ ਖੁਦ ਸਰਪੰਚ ਰਹਿਣ ਦੇ ਨਾਲ ਯੂਥ ਅਕਾਲੀ ਦਲ ਦੇ ਜਰਨਲ ਸਕੱਤਰ, ਜਿਲਾ ਪ੍ਰਸ਼ੀਦ ਮੈਂਬਰ, ਜਿਲਾ ਯੋਜਨਾਂ ਬੋਰਡ ਦੇ ਮੈਂਬਰ, ਮਿਲਕ ਪਲਾਂਟ ਵੇਰਕਾ ਦੇ ਡਾਇਰੈਕਟਰ ਤੇ ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਵਜੋਂ ਅਕਾਲੀ ਦਲ ਦੀ ਤਰਫੋਂ ਸੇਵਾਵਾਂ ਨਿਭਾ ਚੁੱਕੇ ਹਨ। ਅੱਜ ਵੀ ਹਲਕਾ ਜੰਡਿਆਲਾ ਗੁਰੂ ਅੰਦਰ ਅਕਾਲੀ ਦਲ ਦੇ ਸਰਗਰਮ ਆਗੂ ਵਜੋਂ ਵਿਚਰ ਰਹੇ ਹਨ। ਇਸ ਮੌਕੇ ਗੁਰਧਿਆਨ ਸਿੰਘ ਮਹਿਤਾ ਵਰਕਿੰਗ ਕਮੇਟੀ ਮੈਂਬਰ ਪੰਜਾਬ, ਗੁਰਲਾਲ ਸਿੰਘ ਲਾਲੀ ਸਾਬਕਾ ਬਲਾਕ ਸੰਮਤੀ ਮੈਂਬਰ, ਸੀਨੀ. ਆਗੂ ਬਲਦੇਵ ਸਿੰਘ ਅਠਵਾਲ, ਪ੍ਰਧਾਨ ਬਲਜੀਤ ਸਿੰੰਘ ਖੱਬੇਰਾਜਪੂਤਾਂ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।