ਤੇਜ਼ ਤੂਫਾਨ ਕਾਰਨ ਨਿਊ ਸ਼ਕਤੀ ਰਾਇਸ ਮਿੱਲ ''ਚ ਲੱਖਾ ਦਾ ਨੁਕਸਾਨ

06/24/2018 2:00:53 PM

ਚੌਕ ਮਹਿਤਾ (ਕੈਪਟਨ) : ਸਥਾਨਕ ਕਸਬਾ ਚੌਕ ਮਹਿਤਾ ਨੇੜਲੇ ਪਿੰਡਾਂ 'ਚ ਆਏ ਚੱਕਰਵਰਤੀ ਤੂਫਾਨ ਨਾਲ ਜਿੱਥੇ ਇਲਾਕੇ ਭਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਉਥੇ ਤੇਜ਼ ਤੂਫਾਨ ਕਾਰਨ ਨਿਊ ਸ਼ਕਤੀ ਰਾਇਸ ਮਿੱਲ ਚੌਕ ਮਹਿਤਾ 'ਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੱਲ ਮਾਲਕ ਸੁਧੀਰ ਸ਼ਰਮਾ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆਏ ਤੂਫਾਨ ਨੇ ਮਿੱਲ ਦੀਆਂ ਛੱਤਾਂ ਦੇ ਪਰਖੱਚੇ ਉਡਾ ਦਿੱਤੇ, ਜਿਸ ਨਾਲ ਅੰਦਰ ਪਏ ਚੌਲ ਮੀਂਹ ਪੈਣ ਕਾਰਨ ਬੁਰੀ ਤਰ੍ਹਾਂ ਬਰਬਾਦ ਹੋ ਗਏ। ਮਿੱਲ ਦੀਆਂ ਛੱਤਾਂ ਡਿੱਗਣ ਕਾਰਨ ਵਿਦੇਸ਼ੀ ਮਸ਼ੀਨਰੀ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆਂ ਕਿ ਇਸ ਨਾਲ ਕਰੀਬ 35 ਤੋਂ 40 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਇਸ ਭਾਰੀ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਤਿਲਕ ਰਾਜ ਸ਼ਰਮਾ, ਸੰਜੀਵ ਕੁਮਾਰ, ਵਰਿੰਦਰ ਸ਼ਰਮਾ, ਦਵਿੰਦਰ ਸ਼ਰਮਾ ਤੇ ਰਾਜਨ ਸ਼ਰਮਾ ਆਦਿ ਮੌਜੂਦ ਸਨ ।


Related News