ਚਾਕਲੇਟ ਡੇਅ : ਬਿਨਾਂ ਪੁਕਾਰੇ ਹਮੇਂ ਸਾਥ ਪਾਓਗੇ, ਕਰੋ ਵਾਅਦਾ ਕਿ ਦੋਸਤੀ ਆਪ ਭੀ ਨਿਭਾਓਗੇ

Sunday, Feb 09, 2020 - 11:11 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਬਿਨਾਂ ਪੁਕਾਰੇ ਹਮੇਂ ਸਾਥ ਪਾਓਗੇ, ਕਰੋ ਵਾਅਦਾ ਕਿ ਦੋਸਤੀ ਆਪ ਭੀ ਨਿਭਾਓਗੇ, ਮਤਲਬ ਯੇ ਨਹੀਂ ਕਿ ਰੋਜ਼ ਯਾਦ ਕਰਨਾ, ਬਸ ਯਾਦ ਕਰਨਾ ਉਸ ਵਕਤ ਜਬ ਅਕੇਲੇ-ਅਕੇਲੇ ਚਾਕਲੇਟ ਖਾਓਗੇ। ਵੈਲੇਨਟਾਈਨ ਵੀਕ 'ਚ ਹੁਣ ਕੁਝ ਮਿੱਠਾ ਹੋ ਜਾਵੇ। ਜੀ ਹਾਂ ਅਸੀਂ ਅੱਜ ਗੱਲ ਕਰ ਰਹੇ ਹਾਂ ਚਾਕਲੇਟ ਡੇਅ ਦੀ। ਪਿਆਰ ਦਾ ਰਿਸ਼ਤਾ ਮਿੱਠਾ ਹੁੰਦਾ ਹੈ। ਦੋ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ 'ਚ ਕੜਵਾਹਟ ਦੀ ਕੋਈ ਥਾਂ ਨਹੀਂ ਹੁੰਦੀ। ਜੇਕਰ ਦੋਵੇਂ ਦੇ ਵਿਚਕਾਰ ਕੜਵਾਹਟ ਆ ਵੀ ਜਾਵੇ ਤਾਂ ਉਸ ਨੂੰ ਮਿੱਠਾ ਦੇਣਾ ਚਾਹੀਦਾ। ਇਹੀ ਸੰਦੇਸ਼ ਦਿੰਦਾ ਹੈ ਵੈਲੇਨਟਾਈਨ ਡੇਅ ਦਾ ਤੀਜਾ ਅਤੇ ਅਹਿਮ ਦਿਨ 'ਚਾਕਲੇਟ ਡੇਅ'।

ਚਾਕਲੇਟ ਵਧਾਉਂਦੈ ਰਿਸ਼ਤੇ 'ਚ ਮਿਠਾਸ
ਰਿਸ਼ਤਿਆਂ 'ਚ ਮਿਠਾਸ ਵਧਾਉਣੀ ਹੋਵੇ ਜਾਂ ਫਿਰ ਰੁੱਸਿਆ ਨੂੰ ਮਨਾਉਣਾ ਹੋਵੇ ਜਾਂ ਫਿਰ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਹੀ ਕਰਨੀ ਹੋਵੇ ਤਾਂ ਕਿਉਂ ਨਾ ਮੂੰਹ ਮਿੱਠਾ ਕਰ ਕੇ ਹੀ ਕੀਤੀ ਜਾਵੇ। ਵੈਲੇਨਟਾਈਨ ਵੀਕ ਦਾ ਤੀਜਾ ਦਿਨ ਚਾਕਲੇਟ ਡੇਅ ਐਤਵਾਰ ਨੂੰ ਮਨਾਇਆ ਜਾਵੇਗਾ। ਹਰ ਸਾਲ 9 ਫਰਵਰੀ ਨੂੰ ਅਸੀਂ ਚਾਕਲੇਟ ਡੇਅ ਦੇ ਰੂਪ 'ਚ ਮਨਾਉਂਦੇ ਹਾਂ ਜੋ ਵੈਲੇਨਟਾਈਨ ਵੀਕ ਦਾ ਇਕ ਖਾਸ ਦਿਨ ਹੈ। ਇਸ ਦਿਨ ਪਿਆਰ ਕਰਨ ਵਾਲੇ ਵਿਸ਼ੇਸ਼ ਰੂਪ ਵਿਚ ਇਕ-ਦੂਜੇ ਨੂੰ ਚਾਕਲੇਟ ਭੇਟ ਕਰ ਕੇ ਆਪਣੇ ਦਿਲ ਦੀ ਗੱਲ ਕਹਿੰਦੇ ਹਨ। ਜਦੋਂ ਗੱਲ ਆਉਂਦੀ ਹੈ ਇਜ਼ਹਾਰ ਏ ਮੁਹੱਬਤ ਦੀ ਤਾਂ ਚਾਕਲੇਟ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਚਾਕਲੇਟ ਪਿਆਰ ਦੇ ਇਜ਼ਹਾਰ ਦੇ ਨਾਲ-ਨਾਲ ਅਤੇ ਬਹੁਤ ਸਾਰੇ ਰੋਗਾਂ ਦੀ ਦਵਾਈ ਵੀ ਹੈ। ਚਾਕਲੇਟ ਡੇਅ ਦੀ ਇਕ ਸ਼ਾਮ ਪਹਿਲਾਂ ਇਸ ਦਿਨ ਨੂੰ ਮਨਾਉਣ ਲਈ ਜਿਥੇ ਤਿਆਰੀਆਂ ਹੁੰਦੀਆਂ ਰਹੀਆਂ, ਉਥੇ ਹੀ ਮਾਰਕੀਟ ਵਿਚ ਵੱਖ-ਵੱਖ ਫਲੇਵਰਜ਼ ਅਤੇ ਡਿਜ਼ਾਈਨ ਵਿਚ ਮਹਿੰਗੀ ਤੋਂ ਮਹਿੰਗੀ ਚਾਕਲੇਟ ਉਪਲੱਬਧ ਰਹੀ, ਜਿਸ ਵਿਚ 40 ਤੋਂ ਲੈ ਕੇ 300 ਰੁਪਏ ਤੱਕ ਦੀ ਚਾਕਲੇਟ ਦੀ ਖਰੀਦਦਾਰੀ ਹੋਈ। ਉਥੇ ਹੀ ਵੈਲੇਨਟਾਈਨ ਵੀਕ ਨੂੰ ਲੈ ਕੇ ਵੈਸੇ ਤਾਂ ਕਾਫੀ ਕ੍ਰੇਜ਼ ਰਿਹਾ ਪਰ ਸਪੈਸ਼ਲ ਚਾਕਲੇਟ ਡੇਅ ਨੂੰ ਲੈ ਕੇ ਸਾਰਿਆਂ ਵਿਚ ਕਾਫੀ ਉਤਸ਼ਾਹ ਦਿਖਾਈ ਦਿੱਤਾ। ਕਿਉਂਕਿ ਮਿੱਠਾ ਰਿਸ਼ਤਿਆਂ 'ਚ ਮਿਠਾਸ ਘੋਲਣ ਦਾ ਕੰਮ ਕਰਦਾ ਹੈ।

ਵੈਲੇਨਟਾਈਨ ਡੇਅ ਮਨਾਉਣ 'ਚ ਇਤਰਾਜ਼ ਨਹੀਂ ਬਸ਼ਰਤੇ ਅਸ਼ਲੀਲਤਾ ਨਾ ਹੋਵੇ
ਰਾਜੇਸ਼ ਗਰਗ ਬੱਬੂ ਨੇ ਕਿਹਾ ਕਿ ਵੈਲੇਨਟਾਈਨ ਡੇਅ ਮਨਾਉਣ ਵਿਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਬਸ਼ਰਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਸ ਦਿਨ ਨੂੰ ਮਨਾਉਣ ਲਈ ਅਸ਼ਲੀਲਤਾ ਦਾ ਸਹਾਰਾ ਨਾ ਲੈਂਦਿਆਂ ਭਾਰਤੀ ਸੱਭਿਅਤਾ ਨੂੰ ਧਿਆਨ 'ਚ ਰੱਖਦਿਆਂ ਸਾਫ ਭਾਵ ਨਾਲ ਇਸ ਦਿਨ ਨੂੰ ਮਨਾਇਆ ਜਾਵੇ, ਕਿਉਂਕਿ ਪਿਆਰ ਦਾ ਇਜ਼ਹਾਰ ਜ਼ਰੂਰੀ ਨਹੀਂ ਕਿ ਪ੍ਰੇਮਿਕਾ ਨਾਲ ਹੀ ਕੀਤਾ ਜਾਵੇ। ਪਿਆਰ ਦਾ ਇਜ਼ਹਾਰ ਬੇਟੇ ਦਾ ਮਾਂ ਨਾਲ, ਪਤੀ ਦਾ ਪਤਨੀ ਨਾਲ, ਭੈਣ ਦਾ ਭਰਾ ਨਾਲ ਹੋ ਸਕਦਾ ਹੈ।

ਬੱਚੇ ਕਰਦੇ ਹਨ ਫ੍ਰੈਂਡਲੀ ਫੀਲ
ਪੇਸ਼ਲ ਗਰਗ ਪੇਸ਼ੀ ਦਾ ਕਹਿਣਾ ਹੈ ਕਿ ਵੈਲੇਨਟਾਈਨ ਵੀਕ ਮਨਾਉਣਾ ਅੱਜ ਕੱਲ ਇਕ ਫੈਸ਼ਨ ਬਣ ਗਿਆ ਹੈ ਪਰ ਬੱਚਿਆਂ ਦੇ ਨਾਲ ਇਹ ਦਿਨ ਮਨਾਉਣ ਨਾਲ ਬੱਚੇ ਫ੍ਰੈਂਡਲੀ ਫੀਲ ਕਰਦੇ ਹਨ, ਜੇਕਰ ਬੱਚਿਆਂ ਨੂੰ ਘਰ ਤੋਂ ਹੀ ਸਹੀ ਗਾਈਡੈਂਸ ਮਿਲੇ ਤਾਂ ਉਹ ਆਪਣੇ ਪੇਰੈਂਟਸ ਤੋਂ ਕੋਈ ਵੀ ਗੱਲ ਨਹੀਂ ਲੁਕਾਉਂਦੇ।

ਦਿਲ ਦੇ ਭਾਵਾਂ ਨੂੰ ਰੱਖ ਸਕਦੇ ਹਾਂ ਇਕ-ਦੂਜੇ ਦੇ ਸਾਹਮਣੇ
ਰੁਪਿੰਦਰ ਗੁਪਤਾ ਦਾ ਕਹਿਣਾ ਹੈ ਕਿ ਸਾਨੂੰ ਹਰ ਤਿਉਹਾਰ ਨੂੰ ਚੰਗੀ ਸੋਚ ਦੇ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਾਕਲੇਟ ਡੇਅ 'ਤੇ ਇਕ-ਦੂਜੇ ਨੂੰ ਚਾਕਲੇਟ ਦੇ ਕੇ ਅਸੀਂ ਆਪਣੇ ਦਿਲ ਦੇ ਭਾਵਾਂ ਨੂੰ ਇਕ-ਦੂਜੇ ਦੇ ਸਾਹਮਣੇ ਰੱਖ ਸਕਦੇ ਹਾਂ।

ਕੀ ਕਹਿੰਦੇ ਹਨ ਚਾਕਲੇਟ ਵਿਕ੍ਰੇਤਾ
ਚਾਕਲੇਟ ਵਿਕ੍ਰੇਤਾ ਰੇਸ਼ਮ ਦੁਆ ਨੇ ਦੱਸਿਆ ਕਿ ਵੈਲੇਨਟਾਈਨ ਵੀਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਰ ਤਰ੍ਹਾਂ ਦੀ ਚਾਕਲੇਟ ਮੰਗਵਾ ਲੈਂਦੇ ਹਨ ਅਤੇ ਚਾਕਲੇਟ ਡੇਅ ਵਾਲੇ ਦਿਨ ਸਵੇਰ ਤੋਂ ਹੀ ਚਾਕਲੇਟ ਲੈਣ ਵਾਲਿਆਂ ਦੀ ਭੀੜ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਚਾਕਲੇਟ ਦਾ ਰੇਟ 10 ਰੁਪਏ ਤੋਂ ਸ਼ੁਰੂ ਹੋ ਕੇ 200 ਰੁਪਏ ਅਤੇ ਉਸ ਤੋਂ ਵੀ ਜ਼ਿਆਦਾ ਹੁੰਦਾ ਹੈ ਪਰ ਨੌਜਵਾਨਾਂ ਦੀਆਂ ਭਾਵਨਾਵਾਂ ਦੇ ਅੱਗੇ ਰੇਟ ਕੁਝ ਮਾਇਨੇ ਨਹੀਂ ਰੱਖਦੇ ਅਤੇ ਨੌਜਵਾਨ ਬਹੁਤ ਚਾਅ ਨਾਲ ਚਾਕਲੇਟ ਖਰੀਦਦੇ ਹਨ, ਜਿਥੇ ਪਹਿਲਾਂ ਚਾਕਲੇਟ ਡੇਅ 'ਤੇ ਜ਼ਿਆਦਾ ਵਿਕਰੀ ਨਹੀਂ ਹੁੰਦੀ ਸੀ, ਉਥੇ ਹੁਣ ਪਿਛਲੇ 3 ਸਾਲਾਂ ਤੋਂ ਉਕਤ ਦਿਨ ਦਾ ਪ੍ਰਚਲਨ ਵਧਣ ਨਾਲ ਵਿਕਰੀ 'ਚ ਭਾਰੀ ਵਾਧਾ ਹੁੰਦਾ ਹੈ। ਉਨ੍ਹਾਂ ਕੋਲ ਵੱਖ-ਵੱਖ ਵਰਾਇਟੀ ਦੀਆਂ ਚਾਕਲੇਟਸ ਹਨ ਜਦੋਂਕਿ ਹਾਰਟ ਸ਼ੇਪ ਵਾਲੀ ਚਾਕਲੇਟਸ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।


rajwinder kaur

Content Editor

Related News