ਬਠਿੰਡਾ ''ਚ ਖੁੱਲ੍ਹੇਆਮ ਵੇਚਿਆ ਜਾ ਰਿਹਾ ਚਿੱਟਾ, ਵੀਡੀਓ ਹੋ ਰਹੀ ਵਾਇਰਲ

Tuesday, Mar 18, 2025 - 05:44 PM (IST)

ਬਠਿੰਡਾ ''ਚ ਖੁੱਲ੍ਹੇਆਮ ਵੇਚਿਆ ਜਾ ਰਿਹਾ ਚਿੱਟਾ, ਵੀਡੀਓ ਹੋ ਰਹੀ ਵਾਇਰਲ

ਬਠਿੰਡਾ (ਬਿਊਰੋ): ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ਼ ਚਲਾਏ ਜਾ ਰਹੇ ਸਖ਼ਤ ਮੁਹਿੰਮ ਦੇ ਬਾਵਜੂਦ ਬਠਿੰਡਾ ਦੀ ਮਸ਼ਹੂਰ ਬੀੜ ਤਾਲਾਬ ਬਸਤੀ 'ਚ ਨਸ਼ਾ ਤਸਕਰੀ ਨੂੰ ਦਾ ਕਾਰੋਬਾਰ ਰੁਕ ਨਹੀਂ ਰਿਹਾ। ਹਾਲ ਹੀ 'ਚ ਇਲਾਕੇ ਦੀ ਇਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਨਸ਼ਾ ਤਸਕਰ ਨੂੰ ਚਿੱਟਾ ਤੋਲ ਕੇ ਵੇਚਦੇ ਹੋਏ ਦੇਖਿਆ ਗਿਆ ਹੈ। 

ਇਹ ਵੀ ਪੜ੍ਹੋ- ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਚਾਹ ਦਾ ਸੱਦਾ

ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਐਕਸ਼ਨ 'ਚ ਆਈ, ਪਰ ਹੁਣ ਤੱਕ ਕਿਸੇ ਵੀ ਮੁਲਜ਼ਮ ਖ਼ਿਲਾਫ਼ ਨਾ ਤਾਂ ਕੇਸ ਦਰਜ ਹੋਇਆ ਹੈ ਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ। ਹਾਲਾਂਕਿ ਥਾਣਾ ਸਦਰ ਦੇ ਐੱਸ. ਐੱਚ. ਓ. ਆਈ.ਪੀ.ਐੱਸ. ਅਨੁਭਵ ਜੈਣ ਨੇ ਦੱਸਿਆ ਕਿ ਵੀਡੀਓ ਸਾਹਮਣੇ ਆਉਣ ਮਗਰੋਂ ਬੀੜ ਤਾਲਾਬ ਬਸਤੀ 'ਚ ਛਾਪੇਮਾਰੀ ਕੀਤੀ ਗਈ ਸੀ, ਪਰ ਥਾਂ 'ਤੇ ਕੋਈ ਵੀ ਮੁਲਜ਼ਮ ਨਹੀਂ ਮਿਲਿਆ।

ਇਹ ਵੀ ਪੜ੍ਹੋ- ਲੁਧਿਆਣਾ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਇਹ ਸਿਰਫ਼ ਟ੍ਰੇਲਰ ਸੀ, ਪਿਕਚਰ ਅਜੇ ਬਾਕੀ ਹੈ

ਐੱਸ. ਐੱਚ. ਓ. ਨੇ ਕਿਹਾ ਕਿ ਵੀਡੀਓ 'ਚ ਦਿੱਖ ਰਹੇ ਇੱਕ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰੀ ਹੋਣ 'ਤੇ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਸਥਾਨਕ ਲੋਕਾਂ ਅਨੁਸਾਰ, ਬਸਤੀ 'ਚ ਕਾਫ਼ੀ ਸਮੇਂ ਤੋਂ ਨਸ਼ੇ ਦਾ ਧੰਦਾ ਚੱਲ ਰਿਹਾ ਹੈ, , ਪਰ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਕਦ ਤੱਕ ਮੁਲਜ਼ਮਾਂ ਨੂੰ ਕਾਬੂ ਕਰਦੀ ਹੈ ਅਤੇ ਨਸ਼ਾ ਮਾਫੀਆ 'ਤੇ ਕਿੰਨਾ ਨਕੈਲ ਕੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਨੌਜਵਾਨ ਦੀ ਵੱਡੀ ਸਫ਼ਲਤਾ, ਵਿਦੇਸ਼ ਜਾ ਕੇ ਹਾਸਲ ਕੀਤਾ ਵੱਡਾ ਮੁਕਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News