ਚਾਈਨਾ ਡੋਰ ਉਡਾਉਣ ਵਾਲੇ ਹੋ ਜਾਣ ਸਾਵਧਾਨ, ਰੌਂਗਟੇ ਖੜ੍ਹੇ ਕਰ ਦੇਵੇਗੀ 10 ਸਾਲਾ ਬੱਚੇ ਨਾਲ ਵਾਪਰੀ ਇਹ ਘਟਨਾ

01/28/2023 6:13:02 PM

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ ਵਿਚ ਚਾਈਨਾ ਡੋਰ ਵਿਚ ਕਰੰਟ ਆਉਣ ਕਾਰਣ ਇਕ 10 ਸਾਲ ਦਾ ਮਾਸੂਮ ਬੱਚਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਬੱਚੇ ਦਾ ਇਕ ਪੈਰ ਅਤੇ ਲੱਤ ਬੇਹੱਦ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਹਨ ਜਿਸਨੂੰ ਇਲਾਜ ਲਈ ਤੁਰੰਤ ਉਸਦੇ ਪਰਿਵਾਰ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਬੱਚੇ ਦਾ ਇਲਾਜ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਹਾਦਸੇ ਦੀ ਜਾਣਕਾਰੀ ਦਿੰਦਿਆਂ ਬੱਚੇ ਤਨਿਸ਼ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਜੋ ਕਿ ਕਾਫੀ ਉਚਾਈ ’ਤੇ ਹਨ, ਉਨ੍ਹਾਂ ਦੱਸਿਆ ਕੀ ਤਨਿਸ਼ ਆਪਣੀ ਭੈਣ ਨਾਲ ਘਰ ਦੀ ਛੱਤ ’ਤੇ ਖੇਡ ਰਿਹਾ ਸੀ ਅਤੇ ਇਸ ਦੌਰਾਨ ਇਕ ਕੱਟ ਕੇ ਆਇਆ ਪਤੰਗ ਜਿਸ ਨਾਲ ਚਾਈਨਾ ਡੋਰ ਸੀ ਆ ਕੇ ਬਿਜਲੀ ਦੀਆਂ ਤਾਰਾਂ ’ਚ ਫਸ ਗਿਆ।

ਇਹ ਵੀ ਪੜ੍ਹੋ : ਲਿਵ-ਇਨ ਰਿਲੇਸ਼ਨ ’ਚ ਰਹਿ ਰਹੇ ਪਾਰਟਨਰ ਨੇ ਖੇਡੀ ਗੰਦੀ ਚਾਲ, ਉਹ ਕੀਤਾ ਜੋ ਸੋਚਿਆ ਨਾ ਸੀ

ਇਸ ਦੌਰਾਨ ਕੋਠੇ ’ਤੇ ਖੇਡ ਰਿਹਾ ਤਨਿਸ਼ ਦੇ ਪੈਰ ਨਾਲ ਡੋਰ ਲੱਗ ਗਈ ਜਿਸ ਕਾਰਨ ਉਸਨੂੰ ਜ਼ੋਰਦਾਰ ਕਰੰਟ ਪਿਆ ਜਿਸਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ ਗਿਆ ਪਰੰਤੂ ਤਨਿਸ਼ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਵਿਚ ਉਸਦੀ ਇੱਕ ਲੱਤ ਅਤੇ ਪੈਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਮੌਕੇ ’ਤੇ ਪੁੱਜੇ ਸਰਬੱਤ ਦਾ ਭਲਾ ਵੈਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਡਾਕਟਰ ਪੀ. ਐੱਸ. ਮਾਨ ਨੇ ਪੀੜਤ ਪਰਿਵਾਰ ਦਾ ਹਾਲ ਜਾਣਿਆ ਅਤੇ ਪਰਿਵਾਰ ਦੀ ਹਰ ਮੱਦਦ ਕਰਨ ਦਾ ਭਰੋਸਾ ਦਿੱਤਾ। ਡਾਕਟਰ ਪੀ. ਐੱਸ. ਮਾਨ ਨੇ ਕਿਹਾ ਕਿ ਸਰਕਾਰ ਨੂੰ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਸ ਦਾ ਸ਼ਿਕਾਰ ਨਾ ਹੋਵੇ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਲਾੜੇ ਨੇ ਪੇਸ਼ ਕੀਤੀ ਮਿਸਾਲ, ਇੰਝ ਵਿਆਹੁਣ ਗਿਆ ਲਾੜੀ ਕਿ ਖੜ੍ਹ ਦੇਖਦੇ ਰਹਿ ਗਏ ਲੋਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News