ਅਹਿਮ ਖ਼ਬਰ : ਚੰਡੀਗੜ੍ਹ PGI ''ਚ 3 ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗੀ ''ਵੈਕਸੀਨ''

Wednesday, Dec 29, 2021 - 10:38 AM (IST)

ਚੰਡੀਗੜ੍ਹ (ਪਾਲ) : ਕੋਵਿਡ ਦੇ ਵੱਧਦੇ ਮਰੀਜ਼ਾਂ ਦੇ ਨਾਲ ਹੀ ਦੇਸ਼ ਵਿਚ ਬੱਚਿਆਂ ਦੀ ਵੈਕਸੀਨੇਸ਼ਨ ’ਤੇ ਫੋਕਸ ਵੱਧ ਗਿਆ ਹੈ। ਮਾਮਲਿਆਂ ਨੂੰ ਵੇਖਦੇ ਹੋਏ ਕੋਵੈਕਸੀਨ ਦੇ ਐਮਰਜੈਂਸੀ ਯੂਜ਼ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਪੀ. ਜੀ. ਆਈ. ਵਿਚ 3 ਜਨਵਰੀ ਤੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਕੋਵੀਸ਼ੀਲਡ ਵੈਕਸੀਨ ਟ੍ਰਾਇਲ ਦੀ ਪ੍ਰਿੰਸੀਪਲ ਇਨਵੈਸਟੀਗੇਟਰ ਅਤੇ ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਦੀ ਪ੍ਰੋ. ਮਧੂ ਗੁਪਤਾ ਮੁਤਾਬਕ ਇਸ ਉਮਰ ਗਰੁੱਪ ਦੇ ਬੱਚਿਆਂ ਨੂੰ ਵੈਕਸੀਨ ਦੀਆਂ ਦੋ ਡੋਜ਼ ਦਿੱਤੀਆਂ ਜਾਣਗੀਆਂ। ਪਹਿਲੀ ਅਤੇ ਦੂਜੀ ਡੋਜ਼ ਵਿਚ 28 ਦਿਨਾਂ ਦਾ ਅੰਤਰ ਰਹੇਗਾ। ਉਨ੍ਹਾਂ ਦੱਸਿਆ ਕਿ ਕੋ-ਵੈਕਸੀਨ ਦੀ ਐੱਫ. ਕੇ. ਸੀ. ਕਾਫ਼ੀ ਬਿਹਤਰ ਹੈ। ਹੁਣ ਤਕ ਜਿੰਨੇ ਨਤੀਜੇ ਅਸੀਂ ਵੇਖੇ, ਉਹ ਕਾਫ਼ੀ ਚੰਗੇ ਹਨ, ਜਿਸ ਦੇ ਆਧਾਰ ’ਤੇ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਜਿਹੇ ਵਿਚ ਮਾਪਿਆਂ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ ਹੈ। ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੋਵਿਡ ਦੇ ਮਾਮਲੇ ਜਿਸ ਤਰ੍ਹਾਂ ਵੱਧ ਰਹੇ ਹਨ, ਉਸ ਨੂੰ ਵੇਖਦੇ ਹੋਏ ਵੈਕਸੀਨ ਇਸ ਸਮੇਂ ਬਹੁਤ ਜ਼ਰੂਰੀ ਹੋ ਗਈ ਹੈ। ਜੇਕਰ ਵੈਕਸੀਨ ਲੈਣ ਤੋਂ ਬਾਅਦ ਬੱਚਿਆਂ ਨੂੰ ਕੋਵਿਡ ਹੁੰਦਾ ਵੀ ਹੈ ਤਾਂ ਉਸ ਦੀ ਗੰਭੀਰਤਾ ਇਸ ਨਾਲ ਘੱਟ ਕੀਤੀ ਜਾ ਸਕੇਗੀ। ਮੌਜੂਦਾ ਸਮੇਂ ਵਿਚ ਸਾਰੇ ਸਕੂਲ-ਕਾਲਜ ਖੁੱਲ੍ਹ ਗਏ ਹਨ। ਬੱਚੇ ਵੈਕਸੀਨ ਲਵਾਉਣਗੇ ਤਾਂ ਇਸ ਦੀ ਗੰਭੀਰਤਾ ਘੱਟ ਹੋਵੇਗੀ। ਇਸ ਦੇ ਨਾਲ ਹੀ ਉਹ ਆਪਣੀ ਰੂਟੀਨ ਦੀ ਐਕਟੀਵਿਟੀ ਬਿਨਾਂ ਡਰ ਦੇ ਕਰ ਸਕਣਗੇ। ਬੈਨੀਫਿਸ਼ਰੀ ਕੋਵਿਨ ਐਪ ਵਿਚ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਪੀ. ਜੀ. ਆਈ. ਐਡਵਾਂਸ ਪੀਡੀਐਟ੍ਰਿਕ ਸੈਂਟਰ ਵਿਚ ਬੱਚਿਆਂ ਦੇ ਵੈਕਸੀਨੇਸ਼ਨ ਪ੍ਰੋਗਰਾਮ ਦਾ ਸੈਂਟਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਲਈ ਹਾਈਕਮਾਨ ਨੇ ਲਿਆ ਅਹਿਮ ਫ਼ੈਸਲਾ
60 ਸਾਲ ਅਤੇ ਉਸ ਤੋਂ ਉੱਪਰ ਨੂੰ ਲੱਗੇਗੀ ਪ੍ਰਿਕਾਸ਼ਨ ਡੋਜ਼
16 ਜਨਵਰੀ, 2022 ਨੂੰ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋਇਆਂ ਇਕ ਸਾਲ ਹੋ ਜਾਵੇਗਾ। ਅਜਿਹੇ ਵਿਚ ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਰਕਰਾਂ ਨੂੰ ਵੀ ਪ੍ਰਿਕਾਸ਼ਨ (ਬੂਸਟਰ) ਡੋਜ਼ ਦੇਣ ਦੀ ਤਿਆਰੀ ਕਰ ਲਈ ਗਈ ਹੈ। 10 ਜਨਵਰੀ ਤੋਂ ਸ਼ਹਿਰ ਵਿਚ ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਰਕਰਜ਼ ਮਿਲਣਾ ਸ਼ੁਰੂ ਹੋ ਜਾਵੇਗਾ। ਡਾ. ਸ਼ਹਿਦ ਨੇ ਦੱਸਿਆ ਕਿ ਹੈਲਥ ਕੇਅਰ ਵਰਕਰਜ਼ ਅਤੇ ਫਰੰਟਲਾਈਨ ਵਰਕਰਜ਼ ਅਤੇ 60 ਸਾਲ ਅਤੇ ਉਸ ਤੋਂ ਉੱਪਰ ਦੇ ਉਨ੍ਹਾਂ ਲੋਕਾਂ, ਜਿਨ੍ਹਾਂ ਨੂੰ ਕੋਈ ਬੀਮਾਰੀ ਹੈ, ਨੂੰ ਪ੍ਰਿਕਾਸ਼ਨ ਡੋਜ਼ ਦੇਣਾ ਅਜੇ ਜ਼ਰੂਰੀ ਹੈ। ਹੈਲਥ ਕੇਅਰ ਵਰਕਰਜ਼ ਅਤੇ ਫਰੰਟਲਾਈਨ ਵਰਕਰਜ਼ ਦਾ ਕੋਵਿਡ ਮਰੀਜ਼ਾਂ ਨਾਲ ਸੰਪਰਕ ਸਿੱਧਾ ਹੈ। ਇਸ ਲਈ ਵੀ ਬੂਸਟਰ ਅਹਿਮ ਹੈ, ਤਾਂ ਕਿ ਉਨ੍ਹਾਂ ਦੇ ਇਨਫੈਕਸ਼ਨ ਰਿਸਕ ਨੂੰ ਘੱਟ ਕੀਤਾ ਜਾ ਸਕੇ। ਉੱਥੇ ਹੀ 60 ਸਾਲ ਤੋਂ ਉੱਪਰ ਦੇ ਕੋਮੋਰਬਿਟੀਜ਼ (ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਬੀਮਾਰੀ ਵੀ ਹੈ) ਲੋਕਾਂ ਨੂੰ ਸੇਫਟੀ ਇਸ ਨਾਲ ਮਿਲ ਸਕੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਜਰਮਨੀ 'ਚ ਗ੍ਰਿਫ਼ਤਾਰ
ਬੂਸਟਰ ਡੋਜ਼ ਕਿਸ ਵੈਕਸੀਨ ਦੀ, ਅਜੇ ਫ਼ੈਸਲਾ ਨਹੀਂ
ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਮੁਤਾਬਕ ਬੱਚਿਆਂ ਨੂੰ ਕੋ-ਵੈਕਸੀਨ ਹੀ ਲੱਗੇਗੀ। ਇਕ ਜਨਵਰੀ ਤੋਂ ਬੱਚਿਆਂ ਦੀ ਰਜਿਸਟ੍ਰੇਸ਼ਨ ਕੋਵਿਨ ਐਪ ’ਤੇ ਸ਼ੁਰੂ ਹੋ ਜਾਵੇਗੀ। ਸਿਹਤ ਸਕੱਤਰ ਯਸ਼ਪਾਲ ਗਰਗ ਮੁਤਾਬਕ ਹੈਲਥ ਕੇਅਰ ਵਰਕਰਜ਼ ਅਤੇ ਫਰੰਟਲਾਈਨ ਵਰਕਰਜ਼ ਨੂੰ ਉਸੇ ਵੈਕਸੀਨ ਦਾ ਪ੍ਰਿਕਾਸ਼ਨ (ਬੂਸਟਰ) ਡੋਜ਼ ਮਿਲੇਗਾ ਜਾਂ ਕਿਸੇ ਹੋਰ ਵੈਕਸੀਨ ਦਾ, ਇਸ ਸਬੰਧੀ ਹੈਲਥ ਮਨਿਸਟਰੀ ਦਾ ਫ਼ੈਸਲਾ ਅਜੇ ਬਾਕੀ ਹੈ। 60 ਸਾਲ ਅਤੇ ਉਸ ਤੋਂ ਉੱਪਰ ਦੇ ਕੋਮੋਰਬਿਟੀਜ਼ ਵਾਲੇ ਲੋਕਾਂ ਦੀਆਂ ਪਹਿਲੀਆਂ ਦੋਵੇਂ ਡੋਜ਼ ਵਿਚ 9 ਮਹੀਨੇ ਦਾ ਅੰਤਰ ਹੋਵੇਗਾ। ਆਨਲਾਈਨ ਅਤੇ ਆਫਲਾਈਨ ਦੋਵੇਂ ਸਹੂਲਤਾਂ ਇਸ ਲਈ ਹੋਣਗੀਆਂ। ਕੋਵਿਨ ਐਪ ਉਨ੍ਹਾਂ ਬੈਨੀਫਿਸ਼ਰੀ ਨੂੰ ਐੱਸ. ਐੱਮ. ਐੱਸ. ਦੇ ਜ਼ਰੀਏ ਅਲਰਟ ਵੀ ਕਰੇਗਾ, ਜਿਨ੍ਹਾਂ ਦੀ ਪ੍ਰਿਕਾਸ਼ਨ ਡੋਜ ਪੈਂਡਿੰਗ ਹੋਵੇਗੀ।

ਇਹ ਵੀ ਪੜ੍ਹੋ : ਕਾਂਗਰਸ ਛੱਡ ਭਾਜਪਾ 'ਚ ਜਾਣ ਬਾਰੇ ਸਾਧੂ ਸਿੰਘ ਧਰਮਸੋਤ ਦਾ ਵੱਡਾ ਬਿਆਨ, 'ਮੇਰਾ DNA ਚੈੱਕ ਕਰਵਾ ਲਓ'
ਪ੍ਰਿਕਾਸ਼ਨ ਡੋਜ਼ ਕਿਉਂ ਜ਼ਰੂਰੀ?
ਵੈਕਸੀਨ ਦੀ ਪਹਿਲੀ ਡੋਜ਼ ਨੂੰ ਪ੍ਰਾਇਮਰੀ ਕਿਹਾ ਜਾਂਦਾ ਹੈ। ਪਹਿਲੀ ਡੋਜ਼ ਵਾਇਰਸ ਦੀ ਪਛਾਣ ਕਰ ਕੇ ਉਸ ਦੇ ਖ਼ਿਲਾਫ਼ ਐਂਟੀਬਾਡੀ ਬਣਾਉਂਦੀ ਹੈ। ਐਂਟੀਬਾਡੀ ਅੱਗੇ ਵੀ ਮੇਨਟੇਨ ਰਹੇ, ਇਸ ਲਈ ਦੂਜੀ ਡੋਜ਼ ਦਿੱਤੀ ਜਾਂਦੀ ਹੈ। ਹਾਲਾਂਕਿ ਕੋਰੋਨਾ ਵਿਚ ਇਸਤੇਮਾਲ ਹੋ ਰਹੀ ਜ਼ਿਆਦਾਤਰ ਵੈਕਸੀਨ ਦੀ ਇਮਊਨਿਟੀ 6 ਤੋਂ 8 ਮਹੀਨੇ ਬਾਅਦ ਘੱਟ ਹੁੰਦੀ ਪਾਈ ਗਈ ਹੈ, ਇਸ ਲਈ ਇਸ ਇਮਊਨਿਟੀ ਨੂੰ ਬੂਸਟ ਕਰਨ ਲਈ ਤੀਜੀ ਡੋਜ਼ ਮਤਲਬ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News