ਬੱਚਿਆਂ ਤੋਂ ਪੈਸੇ ਵਸੂਲਣ ਦੀ ਜ਼ਮੀਰ ਨਹੀਂ ਦਿੰਦਾ ਗਵਾਹੀ : ਕਪਿਲ ਦੇਵ

01/09/2018 2:12:18 AM

ਚੰਡੀਗੜ੍ਹ (ਜ. ਬ.)— ਬੱਚਿਆਂ ਨੂੰ ਕ੍ਰਿਕਟ ਦੀ ਟ੍ਰੇਨਿੰਗ ਦੇਣ ਬਦਲੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਮੇਰੀ ਜ਼ਮੀਰ ਗਵਾਹੀ ਨਹੀਂ ਦਿੰਦੀ। ਇਹ ਕਹਿਣਾ ਹੈ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ। ਸੋਮਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪੰਪਕਾਰਡ ਦਾ ਬ੍ਰਾਂਡ ਅੰਬੈਸਡਰ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਇਥੇ ਇਹ ਗੱਲ ਕਹੀ। ਕਪਿਲ ਦੇਵ ਅਨੁਸਾਰ ਉਸ ਦਾ ਅਕੈਡਮੀ ਖੋਲ੍ਹਣ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਇਸ ਨੂੰ ਚਲਾਉਣ ਲਈ ਸਪਾਂਸਰ ਹੋਣਾ ਜ਼ਰੂਰੀ ਹੈ। ਉਸ ਨੇ ਕਿਹਾ ਕਿ ਬੱਚਿਆਂ ਤੋਂ ਪੈਸੇ ਵਸੂਲ ਕੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਲਈ ਮੇਰੀ ਜ਼ਮੀਰ ਤਿਆਰ ਨਹੀਂ ਹੈ।


Related News