ਬੱਚਿਆਂ ਦੀ ਲੜਾਈ ਕਾਰਨ ਗੁਆਂਢੀ ਵੱਲੋਂ ਔਰਤ ਦੀ ਕੁੱਟਮਾਰ

Sunday, Dec 24, 2017 - 12:02 PM (IST)

ਬੱਚਿਆਂ ਦੀ ਲੜਾਈ ਕਾਰਨ ਗੁਆਂਢੀ ਵੱਲੋਂ ਔਰਤ ਦੀ ਕੁੱਟਮਾਰ

ਬਟਾਲਾ (ਸੈਂਡੀ) - ਬੀਤੀ ਦੇਰ ਸ਼ਾਮ ਪਿੰਡ ਮਚਰਾਏ ਵਿਖੇ ਘਰ 'ਚ ਇਕੱਲੀ ਔਰਤ ਦੀ ਗੁਆਂਢੀਆਂ ਵੱਲੋਂ ਕੁੱਟਮਾਰ ਕਰ ਕੇ ਉਸ ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਰਾਜਬੀਰ ਕੌਰ ਪਤਨੀ ਗੁਰਪ੍ਰਤਾਪ ਸਿੰਘ ਨੇ ਕਥਿਤ ਤੌਰ 'ਤੇ ਦੱਸਿਆ ਕਿ ਬੀਤੇ ਕੱਲ ਮੈਂ ਆਪਣੇ ਘਰ 'ਚ ਇਕੱਲੀ ਸੀ ਕਿ ਸਾਡੇ ਨਾਲ ਦੇ ਗੁਆਂਢੀ ਨਾਲ ਬੱਚਿਆਂ ਦੀ ਲੜਾਈ ਤੋਂ ਲੈ ਕੇ ਝਗੜਾ ਹੋ ਗਿਆ। ਇਸੇ ਦੌਰਾਨ ਸਾਡੇ ਗੁਆਂਢੀ ਨੇ ਮੇਰੇ ਘਰ ਜਬਰੀ ਦਾਖਲ ਹੋ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦ ਮੈਂ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੀ ਕੁੱਟਮਾਰ ਕਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ। ਮੈਂ ਭੱਜ ਕੇ ਆਪਣੇ ਦੂਸਰੇ ਗੁਆਂਢੀਆਂ ਦੇ ਘਰ ਜਾ ਕੇ ਆਪਣੀ ਜਾਨ ਬਚਾਈ। ਪਰਿਵਾਰਕ ਮੈਂਬਰਾਂ ਨੇ ਮੈਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। 
ਕੀ ਕਹਿਣੈ ਪੁਲਸ ਦਾ 
ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਇੰਸਪੈਕਟਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਔਰਤ ਦੀ ਸਾਰੇ ਕੇਸ ਦੀ ਪੈਰਵਾਈ ਐੱਸ. ਆਈ. ਹਰਬੰਸ ਸਿੰਘ ਕਰ ਰਹੇ ਹਨ ਅਤੇ ਜੋ ਵੀ ਇਸ ਕੇਸ ਵਿਚ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News