ਕ੍ਰਿਕਟ ਖੇਡਦੇ ਸਮੇਂ, ਖੱਡੇ ''ਚ ਫਸਿਆ 8 ਸਾਲ ਦਾ ਬੱਚਾ
Friday, Mar 30, 2018 - 07:58 AM (IST)

ਮੋਹਾਲੀ (ਰਾਣਾ) - ਫੇਜ਼-7 ਸਥਿਤ ਕਨਾਲ ਦੀਆਂ ਕੋਠੀਆਂ ਦੇ ਸਾਹਮਣੇ ਕ੍ਰਿਕਟ ਖੇਡਦੇ ਸਮੇਂ ਸਚਿਨ ਅਚਾਨਕ 3 ਫੁੱਟ ਡੂੰਘੇ ਖੱਡੇ ਵਿਚ ਫਸ ਗਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਸ ਅਤੇ ਜੇ. ਸੀ. ਬੀ. ਮਸ਼ੀਨ ਮੰਗਵਾਈ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਬੱਚੇ ਨੂੰ ਖੱਡੇ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਸਚਿਨ ਪਾਰਕ ਵਿਚ ਕ੍ਰਿਕਟ ਖੇਡ ਰਿਹਾ ਸੀ। ਉਸ ਦੀ ਮਾਂ ਨਾਲ ਲੱਗਦੀਆਂ ਕੋਠੀਆਂ ਵਿਚ ਕੰਮ ਕਰ ਰਹੀ ਸੀ। ਅਚਾਨਕ ਕ੍ਰਿਕਟ ਦੀ ਗੇਂਦ ਉਥੇ ਜਾ ਕੇ ਡਿੱਗ ਗਈ। ਉਹ ਖੱਡੇ ਵਿਚੋਂ ਗੇਂਦ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਤੇ ਇਸ ਦੌਰਾਨ ਉਥੇ ਹੀ ਫਸ ਗਿਆ।