ਪਿਤਾ ਦੀ ਹਵਸ ਦਾ ਸ਼ਿਕਾਰ ਹੋਈ ਬੱਚੀ ਨੇ ਘਰ ਜਾਣ ਤੋਂ ਕੀਤਾ ਇਨਕਾਰ

Monday, Mar 12, 2018 - 08:03 AM (IST)

ਪਿਤਾ ਦੀ ਹਵਸ ਦਾ ਸ਼ਿਕਾਰ ਹੋਈ ਬੱਚੀ ਨੇ ਘਰ ਜਾਣ ਤੋਂ ਕੀਤਾ ਇਨਕਾਰ

ਮੋਗਾ (ਆਜ਼ਾਦ) - ਨੇਪਾਲ ਮੂਲ ਦੀ 12 ਸਾਲਾ ਬੱਚੀ, ਜਿਸ ਨੇ ਆਪਣੇ ਪਿਤਾ 'ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਸੀ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਮੋਗਾ ਵੱਲੋਂ ਦੋਸ਼ੀ ਸੂਰਜ ਬਹਾਦਰ ਨਿਵਾਸੀ ਨੇਪਾਲ ਹਾਲ ਆਬਾਦ ਸਰਦਾਰ ਨਗਰ ਮੋਗਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤਾ ਨੇ ਮਾਣਯੋਗ ਅਦਾਲਤ 'ਚ ਬਿਆਨ ਦਰਜ ਕਰਵਾਏ ਸਨ ਤਾਂ ਉਸ ਸਮੇਂ ਪੀੜਤਾ ਵੱਲੋਂ ਘਰ ਜਾਣ ਤੋਂ ਇਨਕਾਰ ਕਰਨ 'ਤੇ ਅਦਾਲਤ ਨੇ ਉਸ ਨੂੰ ਬਾਲ ਸੁਰੱਖਿਆ ਅਧਿਕਾਰੀ ਦੇ ਹਵਾਲੇ ਕੀਤਾ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਬਾਲ ਸੁਰੱਖਿਆ ਅਧਿਕਾਰੀ ਮੋਗਾ ਪਰਮਜੀਤ ਕੌਰ ਅਤੇ ਕਮੇਟੀ ਮੈਂਬਰ ਐਡਵੋਕੇਟ ਵਰਿੰਦਰ ਗਰਗ ਨੇ ਦੱਸਿਆ ਕਿ ਪੀੜਤ ਬੱਚੀ ਨੂੰ ਸੰਤ ਗੰਗਾਨੰਦ ਭੂਰੀ ਵਾਲੇ ਤਲਵੰਡੀ ਖੁਰਦ (ਮੁੱਲਾਂਪੁਰ) ਆਸ਼ਰਮ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੀੜਤਾ ਦੀ ਮਾਂ ਦੇ ਇਲਾਵਾ ਕਿਸੇ ਵੀ ਹੋਰ ਮੈਂਬਰ ਨੇ ਬੱਚੀ ਨੂੰ ਲੈਣ ਲਈ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਪੁਲਸ ਅਜੇ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ।


Related News