8 ਸਾਲਾ ਬੱਚੇ ਦੇ ਸਿਰ ''ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ ''ਚ ਦੋ ਦੋਸਤ ਗ੍ਰਿਫ਼ਤਾਰ

Thursday, Jul 01, 2021 - 06:43 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਲਾਹੌਰ ਦੇ ਨਜ਼ਦੀਕੀ ਪਿੰਡ ਬਾਦੂ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਅੱਠ ਸਾਲਾਂ ਦੇ ਬੱਚੇ ਦਾ ਕਤਲ ਕਰਨ ਦੇ ਦੋਸ਼ ’ਚ ਉਸ ਦੇ ਹੀ ਦੋ ਦੋਸਤਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਦੋਸ਼ੀਆਂ ’ਚ ਇਕ ਅੱਠ ਸਾਲਾਂ ਅਤੇ ਦੂਜਾ 10 ਸਾਲ ਦਾ ਮੁੰਡਾ ਸ਼ਾਮਲ ਹੈ, ਜੋ ਮ੍ਰਿਤਕ ਬੱਚੇ ਦੇ ਗੁਆਂਢੀ ਹਨ।

ਪੜ੍ਹੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ

ਸਰਹੱਦ ਪਾਰ ਸੂਤਰਾਂ ਅਨੁਸਾਰ 6 ਅਪ੍ਰੈਲ ਨੂੰ ਪਿੰਡ ਬਾਦੂ ’ਚ ਇਕ ਅੱਠ ਸਾਲਾਂ ਬੱਚਾ ਮਹੀਨ ਲਾਪਤਾ ਹੋ ਗਿਆ। ਇਸ ਸਬੰਧੀ ’ਚ ਪੁਲਸ ਨੂੰ ਰਿਪੋਰਟ ਵੀ ਦਰਜ ਕਰਵਾਈ ਗਈ ਪਰ ਕਾਫ਼ੀ ਸਮਾਂ ਮਹੀਨ ਦਾ ਕੁਝ ਪਤਾ ਨਹੀਂ ਲੱਗਾ। ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਇਕ ਛੱਪੜ ’ਚ ਤੈਰਦੀ ਹੋਈ ਮਿਲੀ। ਬੱਚੇ ਦੀ ਲਾਸ਼ ਦੀ ਜਾਂਚ ਕਰਨ ’ਤੇ ਉਸ ਦੇ ਸਿਰ ’ਤੇ ਡੂੰਘੀ ਸੱਟ ਪਾਈ ਗਈ, ਜਿਸ ’ਤੇ ਪੁਲਸ ਨੇ ਇਸ ਮਾਮਲੇ ਦੀ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਦਿਨ ਮਹੀਨ ਲਾਪਤਾ ਹੋਇਆ ਸੀ, ਉਸ ਦਿਨ ਉਹ ਆਪਣੇ ਗੁਆਂਢ ’ਚ ਰਹਿਣ ਵਾਲੇ ਆਪਣੇ ਦੋਸਤ ਅਲੀ ਸ਼ੇਰ (8) ਅਤੇ ਜੈਦ (10)ਨਾਲ ਖੇਡ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਦੋਵਾਂ ਬੱਚਿਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਤਾਂ ਦੋਸ਼ੀ ਬੱਚਿਆਂ ਨੇ ਸਵੀਕਾਰ ਕੀਤਾ ਕਿ ਖੇਡਦੇ ਸਮੇਂ ਉਨ੍ਹਾਂ ਦਾ ਮਹੀਨ ਨਾਲ ਝਗੜਾ ਹੋ ਗਿਆ ਸੀ। ਅਸੀ ਉਸ ਦੇ ਸਿਰ ’ਤੇ ਇੱਟ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਛੱਪੜ ’ਚ ਸੁੱਟ ਦਿੱਤੀ ਸੀ। ਪੁਲਸ ਨੇ ਦੋਵਾਂ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਜੂਵੀਨਾਈਲ ਸ਼ੈਲਟਰ ਹੋਮ ਭੇਜ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ


rajwinder kaur

Content Editor

Related News