ਫਰੀਦਕੋਟ ''ਚ ਦਿਲ ਕੰਬਾ ਦੇਣ ਵਾਲੀ ਵਾਰਦਾਤ, ਬੱਚੇ ਦਾ ਕਤਲ ਕਰਕੇ ਦੁਕਾਨ ''ਚ ਲਟਕਾਈ ਲਾਸ਼ (ਵੀਡੀਓ)
Tuesday, May 31, 2016 - 10:33 AM (IST)

ਫਰੀਦਕੋਟ : ਫਰੀਦਕੋਟ ਦੇ ਪਿੰਡ ਪੱਖੀ ਕਲਾਂ ਵਿਖੇ ਇਕ 12 ਸਾਲਾ ਬੱਚੇ ਲਵਪ੍ਰੀਤ ਦੀ ਲਾਸ਼ ਉਸ ਦੀ ਹੀ ਦੁਕਾਨ ''ਚ ਲਟਕੀ ਹੋਈ ਮਿਲੀ। ਜਾਣਕਾਰੀ ਮੁਤਾਬਕ ਵਾਰਦਾਤ ਵੇਲੇ ਲਵਪ੍ਰੀਤ ਦੁਕਾਨ ''ਚ ਇਕੱਲਾ ਸੀ। ਮ੍ਰਿਤਕ ਦੇ ਦਾਦੇ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਧਰ ਮੌਕੇ ''ਤੇ ਦੇਰੀ ਨਾਲ ਪੁੱਜਣ ''ਤੇ ਪੁਲਸ ਨੂੰ ਪਿੰਡ ਵਾਸੀਆਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਡੀ. ਐਸ. ਪੀ. ਸੁਖਦੇਵ ਸਿੰਘ ਬਰਾੜ ਨੇ ਮੌਕੇ ''ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ।
ਦਿਨ ਦਿਹਾੜੇ ਇਕ ਨਾਬਾਲਗ ਬੱਚੇ ਦਾ ਦੁਕਾਨ ''ਚ ਬੇਰਹਿਮੀ ਨਾਲ ਕਤਲ ਕਰਕੇ ਫਰਾਰ ਹੋ ਜਾਣਾ ਸਾਫ ਕਰਦਾ ਹੈ ਕਿ ਦੋਸ਼ੀਆਂ ਵਿਚ ਪੁਲਸ ਦਾ ਖੌਫ ਨਹੀਂ ਹੈ। ਲੋੜ ਹੈ ਪੁਲਸ ਨੂੰ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਉਨ੍ਹਾਂ ਤੋਂ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਅਤੇ ਸਖਤ ਸਜ਼ਾ ਦਿਵਾਉਣ ਦੀ।