ਹੋਟਲ ਮਾਲਕ ਦੇ ਬੱਚੇ ਨੂੰ ਅਗਵਾ ਕਰਕੇ ਮੰਗੀ 10 ਲੱਖ ਦੀ ਫਿਰੌਤੀ, ਡਰਾਈਵਰ ਗ੍ਰਿਫ਼ਤਾਰ

12/2/2020 10:52:18 AM

ਲੁਧਿਆਣਾ (ਰਿਸ਼ੀ) : ਇੱਥੇ ਪੱਖੋਵਾਲ ਰੋਡ 'ਤੇ ਸਥਿਤ ਇਕ ਹੋਟਲ ਦੇ ਮਾਲਕ ਦੇ 2 ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਡਰਾਈਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੱਖੋਵਾਲ ਰੋਡ 'ਤੇ ਸਥਿਤ ਇਕ ਹੋਟਲ ਦੇ ਮਾਲਕ ਦੇ 2 ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਕੈਬਨਿਟ 'ਚ ਕਦੋਂ ਵਾਪਸੀ ਹੋਵੇਗੀ, ਸਿਰਫ 'ਕੈਪਟਨ' ਨੂੰ ਹੀ ਖ਼ਬਰ

ਬੱਚੇ ਨੂੰ ਛੁਡਵਾਉਣ ਲਈ ਹੋਟਲ ਮਾਲਕ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਲਹਾਲ ਪੁਲਸ ਨੇ ਇਸ ਮਾਮਲੇ ਨੂੰ 24 ਘੰਟਿਆਂ ਅੰਦਰ ਸੁਲਝਾ ਲਿਆ ਅਤੇ ਫਿਰੌਤੀ ਮੰਗਣ ਵਾਲੇ ਡਰਾਈਵਰ ਨੂੰ ਮੋਗਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਬੁਲਾ ਕੇ ਬੁਰਾ ਫਸਿਆ ਸਕੂਲ, ਹੁਣ ਹੋਵੇਗੀ ਕਾਰਵਾਈ

ਇਸ ਤੋਂ ਬਾਅਦ ਪੁਲਸ ਨੇ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਡਰਾਈਵਰ ਕੋਲੋਂ ਪੁਲਸ ਦੀ ਵਰਦੀ ਵੀ ਬਰਾਮਦ ਹੋਈ ਹੈ। ਫਿਲਹਾਲ ਪੁਲਸ ਵੱਲੋਂ ਡਰਾਈਵਰ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 
ਇਹ ਵੀ ਪੜ੍ਹੋ : ਮ੍ਰਿਤਕ ਕਿਸਾਨ ਦੀ ਲਾਸ਼ ਪੰਜਾਬ ਲਿਆਉਣ ਤੋਂ ਜੱਥੇਬੰਦੀਆਂ ਦਾ ਇਨਕਾਰ, ਕੇਂਦਰ ਅੱਗੇ ਰੱਖੀਆਂ ਇਹ ਮੰਗਾਂ

 


Babita

Content Editor Babita