ਨਹਿਰ ''ਚ ਨਹਾ ਰਹੇ ਸੀ ਬੱਚੇ, ਅਚਾਨਕ ਪਿੱਛਿਓਂ ਆਇਆ ਛੱਲਾਂ ਮਾਰਦਾ ਪਾਣੀ ਤੇ ਫਿਰ...

Monday, Aug 24, 2020 - 09:46 AM (IST)

ਡੇਰਾਬੱਸੀ (ਗੁਰਪ੍ਰੀਤ, ਅਨਿਲ) : ਘੱਗਰ ਨਹਿਰ 'ਚ ਬੱਚੇ ਆਪਣੀ ਮਸਤੀ 'ਚ ਨਹਾ ਰਹੇ ਸਨ ਕਿ ਬਾਰਸ਼ ਤੋਂ ਬਾਅਦ ਅਚਾਨਕ ਨਹਿਰ 'ਚ ਪਿੱਛਿਓਂ ਛੱਲਾਂ ਮਾਰਦਾ ਪਾਣੀ ਆ ਗਿਆ ਅਤੇ ਆਪਣੇ ਨਾਲ 11 ਸਾਲਾਂ ਦਾ ਇੱਕ ਬੱਚਾ ਰੋੜ੍ਹ ਕੇ ਲੈ ਗਿਆ, ਬਾਕੀ ਬੱਚੇ ਕਿਸੇ ਤਰ੍ਹਾਂ ਬਚ ਗਏ। ਦੇਰ ਸ਼ਾਮ ਤੱਕ ਬੱਚੇ ਦਾ ਕੋਈ ਸੁਰਾਗ ਨਹੀਂ ਲੱਗਾ।

ਇਹ ਵੀ ਪੜ੍ਹੋ : ਘਰ 'ਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਸਾਲ ਪਹਿਲਾਂ ਵਿਆਹੇ ਜੋੜੇ ਦੀ ਹਾਲਤ ਦੇਖ ਕੰਬੇ ਲੋਕ

ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ ਪਰ ਪ੍ਰਸ਼ਾਸਨ ਨੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਬੱਚੇ ਦੇ ਪਰਿਵਾਰਕ ਮੈਂਬਰ ਪ੍ਰਸ਼ਾਸਨ ਦੀ ਬਚਾਅ ਟੀਮ ਦਾ ਇੰਤਜ਼ਾਰ ਕਰਦੇ ਰਹੇ।

ਇਹ ਵੀ ਪੜ੍ਹੋ : SGPC ਪ੍ਰਧਾਨ ਦੀ ਕੇਂਦਰ ਸਰਕਾਰ ਨੂੰ ਮੰਗ, 'ਜਲਦ ਖੋਲ੍ਹਿਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ'
ਜਾਣਕਾਰੀ ਮੁਤਾਬਕ ਹੈਪੀ ਪੁੱਤਰ ਲੱਲਨ ਪਾਸਵਾਨ ਵਾਸੀ ਭਾਂਖਰਪੁਰ ਆਪਣੇ ਦੋ ਭਰਾਵਾਂ ਅਤੇ ਇਕ ਦੋਸਤ ਨਾਲ ਘੱਗਰ ਨਹਿਰ 'ਚ ਨਹਾਉਣ ਲਈ ਗਿਆ ਸੀ। ਨਹਾਉਂਦੇ ਸਮੇਂ ਅਚਾਨਕ ਉੱਥੇ ਪਾਣੀ ਤੇਜ਼ ਹੋ ਗਿਆ।

ਇਹ ਵੀ ਪੜ੍ਹੋ : 'ਢੁਆਈ ਦੇ ਟੈਂਡਰਾਂ' 'ਤੇ ਗਰਮਾਈ ਸਿਆਸਤ, ਮਨਪ੍ਰੀਤ ਬਾਦਲ 'ਤੇ ਲੱਗੇ ਗੰਭੀਰ ਦੋਸ਼

ਚਾਰਾਂ 'ਚੋਂ ਤਿੰਨ ਤਾਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਬਚਾਅ ਕੇ ਬਾਹਰ ਆ ਗਏ ਪਰ ਹੈਪੀ ਪਾਣੀ ਤੇਜ਼ ਹੋਣ ਕਾਰਣ ਬਾਹਰ ਨਹੀਂ ਆ ਸਕਿਆ, ਜਿਸ ਤੋਂ ਬਾਅਦ ਹੈਪੀ ਦੇ ਭਰਾਵਾਂ ਨੇ ਰੌਲਾ ਪਾਇਆ। ਖ਼ਬਰ ਲਿਖੇ ਜਾਣ ਤਕ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ।

 


 


Babita

Content Editor

Related News