ਫਗਵਾੜਾ: ਕ੍ਰਿਕਟ ਖੇਡਦੇ ਸਮੇਂ 12 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

05/30/2023 6:53:55 PM

ਫਗਵਾੜਾ (ਜਲੋਟਾ)– ਫਗਵਾੜਾ ’ਚ ਕ੍ਰਿਕਟ ਮੈਚ ਖੇਡਦੇ ਸਮੇਂ ਇਕ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਥਾਨਕ ਪਿੰਡ ਢੱਕ ਪੰਡੋਰੀ ਵਿਖੇ 12 ਸਾਲ ਦਾ ਗੌਤਮ ਕ੍ਰਿਕਟ ਮੈਚ ਖੇਡ ਰਿਹਾ ਸੀ ਕਿ ਜਦੋਂ ਉਹ ਗੇਂਦ ਲੈਣ ਲਈ ਮੈਦਾਨ ਦੇ ਇਕ ਪਾਸੇ ਗਿਆ ਤਾਂ ਉਥੇ ਪਹਿਲਾਂ ਤੋ ਡਿੱਗੀ ਹੋਈ ਬਿਜਲੀ ਦੀ ਤਾਰ ਤੋਂ ਉਸ ਨੂੰ ਕਰੰਟ ਲਗ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਪਿੰਡ ਢੱਕ ਪੰਡੋਰੀ ’ਚ ਮਾਤਮ ਛਾ ਗਿਆ ਹੈ ਅਤੇ ਗੌਤਮ ਦੀ ਅਚਾਨਕ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਸਾਥੀਆਂ ਨੂੰ ਡੂੰਘਾ ਸਦਮਾ ਲੱਗਾ ਅਤੇ ਸਾਰੇ ਸੋਗ ’ਚ ਹਨ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਮਾਮਲਾ ਪਿੰਡ ਢੱਕ ਪੰਡੋਰੀ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ - ਸਮਲਿੰਗੀ ਫ਼ੌਜੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਔਰਤਾਂ ਦੀਆਂ ਤਸਵੀਰਾਂ ਵਿਖਾ ਲਾਏ ਜਾਂਦੇ ਸਨ ਬਿਜਲੀ ਦੇ ਝਟਕੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News