ਜ਼ੀਰਕਪੁਰ ''ਚ ਮੰਦਬੁੱਧੀ ਬੱਚੇ ਦੀ ਮੌਤ, ਸੜਕ ਪਾਰ ਕਰਦਿਆਂ ਹਾਦਸੇ ਦਾ ਸ਼ਿਕਾਰ

Wednesday, Sep 13, 2023 - 12:52 PM (IST)

ਜ਼ੀਰਕਪੁਰ ''ਚ ਮੰਦਬੁੱਧੀ ਬੱਚੇ ਦੀ ਮੌਤ, ਸੜਕ ਪਾਰ ਕਰਦਿਆਂ ਹਾਦਸੇ ਦਾ ਸ਼ਿਕਾਰ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ-ਅੰਬਾਲਾ ਸੜਕ ’ਤੇ ਸਥਿਤ ਰਕਸ਼ਾ ਬਿਜ਼ਨੈੱਸ ਸੈਂਟਰ ਦੇ ਸਾਹਮਣੇ ਹਾਈਡਰਾ ਦੇ ਹੇਠਾਂ ਆਉਣ ਕਾਰਨ ਇਕ ਮੰਦਬੁੱਧੀ ਬੱਚੇ ਦੀ ਮੌਤ ਹੋ ਗਈ। ਬੱਚਾ ਸੜਕ ਪਾਰ ਕਰ ਰਿਹਾ ਸੀ ਅਤੇ ਹਾਈਡਰਾ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਤੰਗ ਆਈ ਨਵੀਂ ਵਿਆਹੀ ਵਕੀਲ ਨੂੰਹ ਨੇ ਲਿਆ ਫ਼ਾਹਾ, ਰੂਹ ਝੰਜੋੜ ਕੇ ਰੱਖ ਦੇਵੇਗੀ ਇਹ ਵੀਡੀਓ

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਧੀਰਜ ਉਮਰ 16 ਸਾਲ ਪੁੱਤਰ ਰਾਜ ਕੁਮਾਰ ਵਾਸੀ ਪ੍ਰੀਤ ਕਾਲੋਨੀ, ਜੋ ਕਿ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਸੀ। ਬੀਤੀ ਸਵੇਰੇ 9 ਵਜੇ ਬੀਕਾਨੇਰ, ਜੋ ਕਿ ਗਲੋਬਲ ਬਿਜ਼ਨੈੱਸ ਪਾਰਕ ਵਿਚ ਸਥਿਤ ਹੈ, ਦੇ ਸਾਹਮਣੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਇਕ ਹਾਈਡਰਾ ਦੀ ਲਪੇਟ ਵਿਚ ਆ ਗਿਆ।

ਇਹ ਵੀ ਪੜ੍ਹੋ : PF ਧਾਰਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, EPFO ਦੇਣ ਜਾ ਰਿਹਾ ਇਹ ਰਾਹਤ

ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਲੋਕਾਂ ਨੇ ਸਥਾਨਕ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਈਡਰਾ ਨੂੰ ਰਾਮ ਰਾਜ ਵਾਸੀ ਯੂ. ਪੀ. ਹਾਲ ਵਾਸੀ ਪ੍ਰੀਤ ਕਾਲੋਨੀ ਜ਼ੀਰਕਪੁਰ ਚਲਾ ਰਿਹਾ ਸੀ। ਪੁਲਸ ਨੇ ਲਾਸ਼ ਨੂੰ ਡੇਰਾਬੱਸੀ ਹਸਪਤਾਲ ਵਿਚ ਰਖਵਾ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News