ਗਾਰਡਨ ਦੇ ਤਲਾਬ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ

Thursday, Oct 13, 2022 - 03:32 PM (IST)

ਗਾਰਡਨ ਦੇ ਤਲਾਬ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ

ਚੰਡੀਗੜ੍ਹ (ਸੁਸ਼ੀਲ) : ਧਨਾਸ ਦੇ ਬੋਟੈਨੀਕਲ ਗਾਰਡਨ 'ਚ ਬੁੱਧਵਾਰ ਨੂੰ ਇਕ 12 ਸਾਲਾ ਬੱਚੇ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਥਾਣਾ ਸਾਰੰਗਪੁਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੁੱਡਾਲੌਹਰਾ ਦਾ ਰਹਿਣ ਵਾਲਾ 12 ਸਾਲਾ ਮੁਹੰਮਦ ਸਮੀਰ ਆਪਣੇ ਦੋਸਤ ਰੰਸ਼ੂ ਨਾਲ ਬੁੱਧਵਾਰ ਦੁਪਹਿਰ ਕਰੀਬ ਇਕ ਵਜੇ ਬੋਟੈਨੀਕਲ ਗਾਰਡਨ 'ਚ ਖੇਡਣ ਗਿਆ ਸੀ। ਇਸ ਦੌਰਾਨ ਦੋਵੇਂ ਬੱਚੇ ਪੁਲੀ ਤੋਂ ਬਾਹਰ ਨਿਕਲ ਕੇ ਤਲਾਬ ਵੱਲ ਚਲੇ ਗਏ।

ਰੰਸ਼ੂ ਨੇ ਦੱਸਿਆ ਕਿ ਜਦੋਂ ਸਮੀਰ ਪਾਣੀ ਦੇ ਨੇੜੇ ਗਿਆ ਤਾਂ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤਲਾਬ 'ਚ ਡਿੱਗ ਗਿਆ। ਉਸ ਨੇ ਬਾਹਰ ਨਿਕਲਣ ਲਈ ਹੱਥ-ਪੈਰ ਮਾਰੇ ਪਰ ਤਲਾਬ ਡੂੰਘਾ ਹੋਣ ਕਾਰਣ ਉਹ ਡੁੱਬ ਗਿਆ। ਉਸਨੇ ਰੌਲਾ ਪਾਇਆ ਅਤੇ ਗਾਰਡਨ ਦੇ ਸਟਾਫ਼ ਨੂੰ ਬੁਲਾਇਆ। ਮੁਲਾਜ਼ਮਾਂ ਨੇ ਬੱਚੇ ਦੇ ਡੁੱਬਣ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਭਾਲ ਲਈ ਗੋਤਾਖ਼ੋਰਾਂ ਨੂੰ ਬੁਲਾਇਆ।

ਡੀ. ਐੱਸ. ਪੀ. ਸੈਂਟਰਲ ਗੁਰਮੁੱਖ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ। ਕਾਫੀ ਮੁਸ਼ੱਕਤ ਤੋਂ ਬਾਅਦ ਗੋਤਾਖ਼ੋਰਾਂ ਨੇ ਬੱਚੇ ਨੂੰ ਬਾਹਰ ਕੱਢ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਬੱਚੇ ਨੂੰ ਸੈਕਟਰ-16 ਦੇ ਜਨਰਲ ਹਸਪਤਾਲ 'ਚ ਦਾਖ਼ਲ ਕਰਵਾਇਆ। ਇੱਥੇ ਡਾਕਟਰਾਂ ਨੇ ਮੁਹੰਮਦ ਸਮੀਰ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਮੁਹੰਮਦ ਸਮੀਰ ਚਾਰ ਭੈਣ-ਭਰਾ ਹਨ ਅਤੇ ਉਸ ਦਾ ਪਿਤਾ ਐਂਬੂਲੈਂਸ ਚਲਾਉਂਦਾ ਹੈ।


author

Babita

Content Editor

Related News