ਦਰਦਨਾਕ : ਲਾਪਤਾ 3 ਸਾਲਾ ਬੱਚੀ ਦੀ ਫੈਕਟਰੀ ਦੇ ਖੁੱਲ੍ਹੇ ਗਟਰ ''ਚੋਂ ਮਿਲੀ ਲਾਸ਼, ਮਾਲਕ ਗ੍ਰਿਫ਼ਤਾਰ

Saturday, Oct 16, 2021 - 02:02 PM (IST)

ਦਰਦਨਾਕ : ਲਾਪਤਾ 3 ਸਾਲਾ ਬੱਚੀ ਦੀ ਫੈਕਟਰੀ ਦੇ ਖੁੱਲ੍ਹੇ ਗਟਰ ''ਚੋਂ ਮਿਲੀ ਲਾਸ਼, ਮਾਲਕ ਗ੍ਰਿਫ਼ਤਾਰ

ਸਮਾਣਾ (ਦਰਦ, ਅਸ਼ੋਕ) : ਪਿਛਲੇ ਦੋ ਦਿਨਾਂ ਤੋਂ ਲਾਪਤਾ 3 ਸਾਲਾ ਮਾਸੂਮ ਬੱਚੀ ਦੀ ਲਾਸ਼ ਇਕ ਫੈਕਟਰੀ ’ਚ ਬਣੇ ਕੁਆਟਰਾਂ ਦੇ ਬਾਹਰ ਖੁੱਲ੍ਹੇ ਗਟਰ ’ਚੋਂ ਬਰਾਮਦ ਹੋਈ ਹੈ। ਇਸ ਤੋਂ ਬਾਅਦ ਸਦਰ ਪੁਲਸ ਵੱਲੋਂ ਫੈਕਟਰੀ ਮਾਲਕ ਖ਼ਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਦੇ 33 ਮਰੀਜ਼ ਆਏ ਸਾਹਮਣੇ, ਹੁਣ ਤੱਕ ਕੁੱਲ 398 ਮਰੀਜ਼ਾਂ ਦੀ ਪੁਸ਼ਟੀ

ਸਦਰ ਥਾਣਾ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਦਨਪੁਰ ਸਥਿਤ ਪਲਾਈ ਫੈਕਟਰੀ ’ਚ ਕੰਮ ਕਰਦੇ ਦਿਲਾਵਰ ਹੁਸੈਨ ਨਿਵਾਸੀ ਪਿੰਡ ਕੰਤੁਰ (ਵੈਸਟ ਬੰਗਾਲ) ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਕਰੀਬ 5 ਮਹੀਨੇ ਤੋਂ ਆਪਣੇ ਪਰਿਵਾਰ ਸਮੇਤ ਚੀਕਾ ਰੋਡ ’ਤੇ ਸਥਿਤ ਪਿੰਡ ਬਦਨਪੁਰ ਵਿਖੇ ਇਕ ਪਲਾਈ ਫੈਕਟਰੀ ’ਚ ਗੱਤਾ ਕਟਰ ਦੇ ਤੌਰ ’ਤੇ ਕੰਮ ਕਰਦਾ ਸੀ। ਉਹ ਫੈਕਟਰੀ ’ਚ ਬਣੇ ਕੁਆਰਟਰਾਂ ’ਚ ਹੀ ਰਹਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਉਮਰਕੈਦ ਕੱਟ ਰਹੈ ਕੈਦੀਆਂ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਰਿਹਾਈ ਦੀ ਮੰਗ

13 ਅਕਤੂਬਰ ਦੀ ਸ਼ਾਮ ਸਮੇਂ ਘਰ ਦੇ ਬਾਹਰ ਖੇਡ ਰਹੀ ਉਸ ਦੀ 3 ਸਾਲਾ ਬੱਚੀ ਰਿਹਾਨਾ ਪਰਵੀਨ ਲਾਪਤਾ ਹੋ ਗਈ। ਕਾਫੀ ਭਾਲ ਕਰਨ ’ਤੇ ਵੀ ਉਸ ਦਾ ਕੁੱਝ ਪਤਾ ਨਾ ਲੱਗਿਆ। ਫਿਰ ਇਸ ਦੀ ਸੂਚਨਾ ਸਦਰ ਪੁਲਸ ਨੂੰ ਦਿੱਤੇ ਜਾਣ ’ਤੇ ਥਾਣਾ ਮੁਖੀ ਅੰਕੁਰਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉੱਥੇ ਦੇਖੇ ਗਏ ਇਕ ਬਿਨਾਂ ਢੱਕਣ ਦੇ ਗਟਰ ਦੀ ਤੁਰੰਤ ਸਫ਼ਾਈ ਕਰਵਾਉਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ 'ਝੋਨੇ' ਦੀ ਖ਼ਰੀਦ ਪ੍ਰਕਿਰਿਆ ਸੁਸਤ, ਜਾਣੋ 13ਵੇਂ ਦਿਨ ਤੱਕ ਦੇ ਕੀ ਹਨ ਹਾਲਾਤ (ਤਸਵੀਰਾਂ)

ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਗਟਰ ਦੀ ਸਫ਼ਾਈ ਦੌਰਾਨ ਮ੍ਰਿਤਕ ਬੱਚੀ ਦੀ ਲਾਸ਼ ਬਰਾਮਦ ਹੋ ਗਈ। ਬੱਚੀ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾ ’ਤੇ ਫੈਕਟਰੀ ਮਾਲਕ ਦੀ ਲਾਪਰਵਾਹੀ ਸਮਝਦੇ ਹੋਏ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਕਾਰਵਾਈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News