ਖੰਨਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ, ਜਨਾਨੀ ਨੇ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ

Sunday, Oct 10, 2021 - 02:37 PM (IST)

ਖੰਨਾ (ਵਿਪਨ) : ਖੰਨਾ ਦੇ ਸਰਕਾਰੀ ਹਸਪਤਾਲ ਦੀ ਸ਼ਰਮਸਾਰ ਕਰਦੀ ਤਸਵੀਰ ਉਸ ਵੇਲੇ ਸਾਹਮਣੇ ਆਈ, ਜਦੋਂ ਇਕ ਗਰਭਵਤੀ ਜਨਾਨੀ ਨੇ ਹਸਪਤਾਲ ਦੇ ਬਾਹਰ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਘਟਨਾ ਨਾਲ ਜਿੱਥੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ, ਉੱਥੇ ਹੀ ਪੰਜਾਬ ਸਰਕਾਰ ਦੇ ਸਿਹਤ ਸਹੂਲਤਾਂ ਦੇ ਦਾਅਵੇ ਦੀ ਵੀ ਪੋਲ ਖੁੱਲ੍ਹੀ ਹੈ।

ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਵਿਧਾਨ ਸਭਾ ਚੋਣਾਂ ਦੌਰਾਨ 'ਬਜ਼ੁਰਗ ਵੋਟਰ' ਘਰ ਬੈਠੇ ਪਾ ਸਕਣਗੇ ਵੋਟ

ਜਾਣਕਾਰੀ ਮੁਤਾਬਕ ਮਿਲਟਰੀ ਗਰਾਊਂਡ ਖੰਨਾ ਵਿਖੇ ਝੁੱਗੀਆਂ 'ਚ ਰਹਿਣ ਵਾਲੇ ਕਿਸ਼ਨ ਦੀ ਪਤਨੀ ਮੀਰਾ ਨੂੰ ਜਣੇਪੇ ਦੀਆਂ ਦਰਦਾਂ ਹੋਈਆਂ ਤਾਂ ਉਹ  ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਗਿਆ। ਕਿਸ਼ਨ ਨੇ ਦੱਸਿਆ ਕਿ ਸਰਕਾਰੀ ਹਸਪਤਾਲ 'ਚ ਡਾਕਟਰਾਂ ਨੇ ਉਸ ਦੀ ਪਤਨੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹ ਆਪਣੀ ਪਤਨੀ ਨੂੰ ਲੈ ਕੇ ਬਾਹਰ ਨਿਕਲਿਆਂ ਤਾਂ ਉਸ ਦੀ ਘਰਵਾਲੀ ਨੇ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ’ਚ ਵਧਣਗੇ ਬਿਜਲੀ ਕੱਟ, ਦਿੱਲੀ ’ਚ ਬਲੈਕ ਆਊਟ ਦਾ ਖ਼ਤਰਾ

PunjabKesari

ਇਸ ਦੌਰਾਨ ਯੂਨਾਈਟਿਡ ਖੰਨਾ ਗਰੁੱਪ ਦੇ ਮੈਂਬਰਾਂ ਵੱਲੋਂ ਜੱਚਾ-ਬੱਚਾ ਦੀ ਮਦਦ ਕੀਤੀ ਗਈ। ਉਨ੍ਹਾਂ ਨੇ ਉੱਥੇ ਲੱਡੂ ਵੰਡ ਕੇ ਅਨੋਖੇ ਢੰਗ ਨਾਲ ਡਾਕਟਰਾਂ ਦੀ ਲਾਪਰਵਾਹੀ 'ਤੇ ਤੰਜ ਕੱਸਿਆ। ਉਨ੍ਹਾਂ ਨੇ ਡਾਕਟਰ ਅਤੇ ਸਟਾਫ਼ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਨ। ਇਸ ਮੌਕੇ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ, ਸ਼ਸ਼ੀ ਵਰਧਨ ਨੇ ਕਿਹਾ ਕਿ ਡਾਕਟਰ ਆਪਣੀ ਡਿਊਟੀ 'ਚ ਸੁਧਾਰ ਲੈ ਕੇ ਆਉਣ, ਨਹੀਂ ਤਾਂ ਉਨ੍ਹਾਂ ਦੀ ਸੰਸਥਾ ਡਾਕਟਰ ਖ਼ਿਲਾਫ਼ ਧਰਨਾ ਲਗਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ 'ਨਵਜੋਤ ਸਿੱਧੂ' ਦਾ ਟਵੀਟ, ਪੰਜਾਬ ਸਰਕਾਰ ਨੂੰ ਦਿੱਤੀ ਸਲਾਹ

ਦੂਜੇ ਪਾਸੇ ਜਦੋਂ ਐੱਸ. ਐੱਮ. ਓ. ਡਾ. ਸਤਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਸੂਰਵਾਰ ਹੋਇਆ, ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News