7 ਸਾਲਾ ਬੱਚੇ ਨੂੰ ਪਤੰਗ ਦਿਵਾਉਣ ਦਾ ਲਾਲਚ ਦੇ ਕੇ ਕੀਤੀ ਸ਼ਰਮਨਾਕ ਕਰਤੂਤ

Monday, Nov 14, 2022 - 05:22 PM (IST)

7 ਸਾਲਾ ਬੱਚੇ ਨੂੰ ਪਤੰਗ ਦਿਵਾਉਣ ਦਾ ਲਾਲਚ ਦੇ ਕੇ ਕੀਤੀ ਸ਼ਰਮਨਾਕ ਕਰਤੂਤ

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਇਕ ਪਿੰਡ ਦੇ 7 ਸਾਲਾ ਨਾਬਾਲਗ ਬੱਚੇ ਨਾਲ ਉਸੇ ਹੀ ਪਿੰਡ ਦੇ ਦੋ ਨੌਜਵਾਨਾਂ ਵੱਲੋਂ ਬਦਫੈਲੀ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੇ ਦੀ ਮਾਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸਦਾ 7 ਸਾਲਾ ਬੇਟਾ ਘਰੋਂ ਖੇਡਣ ਲਈ ਬਾਹਰ ਗਿਆ ਸੀ, ਜਿਸ ਨੂੰ ਕਥਿਤ ਦੋਸ਼ੀ ਸਹਿਬਾਜ ਸਿੰਘ ਅਤੇ ਅਰਸ਼ਦੀਪ ਸਿੰਘ ਪਤੰਗ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ। 

ਉਕਤ ਨੇ ਦੱਸਿਆ ਕਿ ਪਤੰਗ ਦਾ ਲਾਲਚ ਦੇ ਕੇ ਉਕਤ ਲੜਕਿਆਂ ਨੇ ਉਸ ਦੇ ਪੁੱਤਰ ਨਾਲ ਬਦਫੈਲੀ ਕੀਤੀ। ਇਸ ਦੌਰਾਨ ਜਦੋਂ ਮੇਰਾ ਪੁੱਤਰ ਘਰ ਆਇਆ ਤਾਂ ਉਸਨੇ ਮੈਨੂੰ ਦੱਸਿਆ, ਜਿਸ ਤੋਂ ਬਾਅਦ ਮੈਂ ਪੁਲਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


author

Gurminder Singh

Content Editor

Related News

News Hub