ਦੋ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਓਵਰਡੋਜ਼ ਨਾਲ ਮੌਤ

Sunday, May 26, 2019 - 03:48 PM (IST)

ਦੋ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਓਵਰਡੋਜ਼ ਨਾਲ ਮੌਤ

ਖਡੂਰ ਸਾਹਿਬ (ਗਿੱਲ) : ਪੁਲਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਾਤੀ ਉਮਰਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਸੁਖਰਾਮ ਸਿੰਘ, ਦਾਦੀ ਸੁਰਜੀਤ ਕੌਰ, ਭੈਣਾਂ ਹਰਪ੍ਰੀਤ ਕੌਰ, ਸਰਬਜੀਤ ਕੌਰ ਆਦਿ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਸ਼ਮਸ਼ੇਰ ਸਿੰਘ (19) ਪੁੱਤਰ ਸਵ. ਮਨਜੀਤ ਸਿੰਘ ਜੋ ਨਸ਼ੇ ਦਾ ਆਦੀ ਸੀ। ਜਲੰਧਰ ਕੰਮ ਤੋਂ ਘਰ ਵਾਪਸ ਆਉਂਦੇ ਸਮੇਂ ਕਸਬਾ ਜੰਡਿਆਲਾ ਗੁਰੂ ਨੇੜੇ ਨਸ਼ੇ ਦਾ ਟੀਕਾ ਲਗਾ ਲਿਆ ਅਤੇ ਵਾਪਸ ਘਰ ਵੱਲ ਚੱਲਣ ਲੱਗਾ ਤਾਂ ਉਹ ਸੜਕ 'ਤੇ ਡਿੱਗ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। 
ਘਟਨਾ ਸੰਬੰਧੀ ਸੂਚਨਾ ਮਿਲਣ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਬਾਂਹ ਉੱਪਰ ਟੀਕੇ ਦਾ ਨਿਸ਼ਾਨ ਸੀ ਅਤੇ ਉਸਦੇ ਨੱਕ ਵਿਚੋਂ ਖੂਨ ਵਗ ਰਿਹਾ ਸੀ।|ਸ਼ਮਸ਼ੇਰ ਆਪਣੇ ਪਿਛੇ 2 ਨੌਜਵਾਨ ਭੈਣਾਂ ਨੂੰ ਛੱਡ ਗਿਆ ਹੈ।


author

Gurminder Singh

Content Editor

Related News