12 ਸਾਲਾ ਬੱਚੀ ਦੇ ਪੇਟ ''ਚ ਹੋਇਆ ਦਰਦ, ਚੈੱਕਅਪ ਦੌਰਾਨ ਨਿਕਲੀ 6 ਮਹੀਨੇ ਦੀ ਗਰਭਵਤੀ

Monday, Sep 30, 2019 - 06:43 PM (IST)

12 ਸਾਲਾ ਬੱਚੀ ਦੇ ਪੇਟ ''ਚ ਹੋਇਆ ਦਰਦ, ਚੈੱਕਅਪ ਦੌਰਾਨ ਨਿਕਲੀ 6 ਮਹੀਨੇ ਦੀ ਗਰਭਵਤੀ

ਲੁਧਿਆਣਾ (ਤਰੁਣ) : ਨਜ਼ਦੀਕੀ ਇਲਾਕੇ 'ਚ ਇਕ ਹਵਸ ਦੇ ਦਰਿੰਦੇ ਨੇ 12 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ 6 ਮਹੀਨੇ ਦੀ ਗਰਭਵਤੀ ਬਣਾ ਦਿੱਤਾ। ਇਸ ਸ਼ਰਮਨਾਕ ਕਾਰੇ ਦਾ ਪਤਾ ਉਦੋਂ ਲੱਗਾ ਐਤਵਾਰ ਨੂੰ ਜਦੋਂ ਬੱਚੀ ਦੇ ਪੇਟ 'ਚ ਅਚਾਨਕ ਦਰਦ ਹੋਇਆ ਤਾਂ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ 6 ਮਹੀਨੇ ਦੀ ਗਰਭਵਤੀ ਦੱਸਿਆ। ਇਸ ਤੋਂ ਬਾਅਦ ਪੀੜਤ ਪਰਿਵਾਰ ਚੌਧਰੀ ਯਸ਼ਪਾਲ ਦੇ ਦਫਤਰ ਪੁੱਜੇ ਅਤੇ ਇਨਸਾਫ ਦੀ ਮੰਗ ਕੀਤੀ। ਕੌਂਸਲਰ ਨੇ ਇਲਾਕਾ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਉਪਰੰਤ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ਪੁੱਜੀ। ਬੱਚੀ ਨੂੰ ਸਿਵਲ ਹਸਪਤਾਲ ਮੈਡੀਕਲ ਲਈ ਲਿਜਾਇਆ ਗਿਆ, ਜਦਕਿ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਪਰ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ।

ਜਾਣਕਾਰੀ ਮੁਤਾਬਕ 12 ਸਾਲਾ ਬੱਚੀ 5ਵੀਂ ਕਲਾਸ ਦੀ ਵਿਦਿਆਰਥਣ ਹੈ। ਪਿਤਾ ਪ੍ਰਵਾਸੀ ਹੈ ਅਤੇ ਕਿਰਾਏ ਦੇ ਮਕਾਨ 'ਚ ਬਣੇ ਕੁਆਰਟਰ 'ਚ ਪਰਿਵਾਰ ਦੇ ਨਾਲ ਰਹਿੰਦਾ ਹੈ। ਮਕਾਨ ਦੀ ਉੱਪਰਲੀ ਮੰਜ਼ਿਲ 'ਤੇ ਦੋਸ਼ੀ ਟਿੰਕੂ ਰਹਿੰਦਾ ਹੈ, ਜੋ ਕਿ ਬੱਚੀ ਨੂੰ ਲਾਲਚ ਦੇ ਕੇ ਉਸ ਨਾਲ ਕਰੀਬ 7-8 ਮਹੀਨੇ ਤੱਕ ਜਬਰ-ਜ਼ਨਾਹ ਕਰਦਾ ਰਿਹਾ। ਕੌਂਸਲਰ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਦੋਸ਼ੀ ਅਤੇ ਪੀੜਤ ਲੜਕੀ ਇਕ ਹੀ ਮਕਾਨ 'ਚ ਰਹਿੰਦੇ ਹਨ। ਲੜਕੀ ਦੇ ਮਾਤਾ-ਪਿਤਾ ਫੈਕਟਰੀ 'ਚ ਨੌਕਰੀ ਕਰਦੇ ਹਨ। ਇਸ ਗੱਲ ਦਾ ਫਾਇਦਾ ਲੈ ਕੇ ਟਿੰਕੂ ਪੀੜਤ ਲੜਕੀ ਨੂੰ ਲਾਲਚ ਦੇ ਕੇ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਕਈ ਦਿਨ ਤੋਂ ਲੜਕੀ ਦੀ ਸਿਹਤ ਠੀਕ ਨਾ ਹੋਣ ਕਾਰਣ ਪਰਿਵਾਰ ਵਾਲੇ ਬੱਚੀ ਨੂੰ ਦਵਾਈ ਲੈ ਕੇ ਦਿੰਦੇ ਰਹੇ। ਐਤਵਾਰ ਨੂੰ ਤੇਜ਼ ਦਰਦ ਹੋਣ 'ਤੇ ਬੱਚੀ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਾ ਕਿ ਬੱਚੀ ਗਰਭਵਤੀ ਹੈ। ਘਰ ਪੁੱਜਣ 'ਤੇ ਜਦੋਂ ਲੜਕੀ ਤੋਂ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਦੋਸ਼ੀ ਟਿੰਕੂ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ ਹੈ। ਲੜਕੀ ਗਰਭਵਤੀ ਹੈ, ਇਸ ਸਬੰਧੀ ਨਾ ਦੋਸ਼ੀ ਜਾਣਦਾ ਸੀ ਅਤੇ ਨਾ ਹੀ ਪੀੜਤ ਲੜਕੀ।

ਥਾਣਾ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਦੋਸ਼ੀ ਟਿੰਕੂ ਠਾਕੁਰ ਦੀ ਉਮਰ 32 ਸਾਲ ਹੈ, ਜੋ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ 'ਚ ਲੇਬਰ ਦਾ ਕੰਮ ਕਰਦਾ ਹੈ। ਦੋਸ਼ੀ ਕਈ ਮਹੀਨਿਆਂ ਤੋਂ ਲੜਕੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਇਸ ਗੱਲ ਦਾ ਖੁਲਾਸਾ ਐਤਵਾਰ ਸ਼ਾਮ ਨੂੰ ਹੋਇਆ। ਪੁਲਸ ਨੇ ਟਿੰਕੂ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


author

Gurminder Singh

Content Editor

Related News