ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ: ਚੀਫ਼ ਟਾਊਨ ਪਲਾਨਰ ਨੂੰ ਕੀਤਾ ਸਸਪੈਂਡ

02/23/2024 11:40:35 PM

ਚੰਡੀਗੜ੍ਹ: ਪੰਜਾਬ 'ਚ ਇਕ ਵੱਡੇ ਅਧਿਕਾਰੀ ਦੇ ਖ਼ਿਲਾਫ਼ ਮਾਨ ਸਰਕਾਰ ਦੀ ਕਾਰਵਾਈ ਵੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਚੀਫ਼ ਟਾਊਨ ਪਲਾਨਰ ਪੰਕਜ ਬਾਵਾ ਨੂੰ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਇਸ ਸਬੰਧੀ ਹਾਊਸਿੰਗ ਐਂਡ ਅਰਬਨ ਡਿਵਲਪਮੈਂਟ ਵਿਭਾਗ ਵੱਲੋਂ ਇਕ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਚੀਫ਼ ਟਾਊਨ ਪਲਾਨਰ ਪੰਕਜ ਬਾਵਾ ਨੂੰ ਤੁਰੰਤ ਪ੍ਰਭਾਅ ਨਾਲ ਸਸਪੈਂਡ ਕੀਤਾ ਜਾਂਦਾ ਹੈ। ਇਹ ਕਾਰਵਾਈ ਰੂਲ 4(1)ਏ ਪੰਜਾਬ ਸਿਵਲ ਸਰਵਿਸਿਜ਼ 1970 ਦੇ ਤਹਿਤ ਕੀਤੀ ਗਈ ਹੈ। ਇਸ ਦੌਰਾਨ ਉਸ ਦਾ ਹੈੱਡਕੁਆਰਟਰ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਪੰਜਾਬ ਰਹੇਗਾ।

ਇਹ ਖ਼ਬਰ ਵੀ ਪੜ੍ਹੋ - Online Job Fruad: ਘਰ ਬੈਠੇ ਅਮੀਰ ਬਣਨ ਦਾ ਲਾਲਚ ਕਰ ਸਕਦੈ ਕੰਗਾਲ! ਪੰਜਾਬ ਪੁਲਸ ਵੱਲੋਂ ਗਿਰੋਹ ਦਾ ਪਰਦਾਫਾਸ਼

ਬਾਵਾ ਨੂੰ ਕਿਸ ਮਾਮਲੇ ਵਿਚ ਸਸਪੈਂਡ ਕੀਤਾ ਗਿਆ ਹੈ, ਇਹ ਸਾਫ਼ ਨਹੀਂ ਹੈ, ਪਰ ਪਿਛਲੀਆਂ ਸਰਕਾਰਾਂ ਵਿਚ ਪੰਜਾਬ ਦੇ ਵੱਡੇ ਕਾਲੋਨਾਈਜ਼ਰਾਂ ਦੇ ਨਾਲ ਬਾਵਾ ਦੇ ਚੰਗੇ ਸਬੰਧ ਰਹੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਰਕਾਰ ਦੇ ਕੋਲ ਕੋਈ ਵੱਡਾ ਮਾਮਲਾ ਪਹੁੰਚਿਆ ਹੈ, ਜਿਸ ਦੇ ਅਧਾਰ 'ਤੇ ਪੰਕਜ ਬਾਵ ਨੂੰ ਸਸਪੈਂਡ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News