ਚੀਫ਼ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ, ਮੰਤਰੀਆਂ ਨਾਲ ਹੋਈ ਬੈਠਕ

05/19/2020 7:55:12 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੰਤਰੀਆਂ ਵਲੋਂ ਚੀਫ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ ਹੋ ਗਿਆ ਹੈ। ਸੋਮਵਾਰ ਨੂੰ ਕੋਵਿਡ-19 'ਤੇ ਹੋਈ ਰਿਵਿਊ ਬੈਠਕ 'ਚ ਚੀਫ਼ ਸੈਕਟਰੀ ਨਾ ਸਿਰਫ਼ ਮੌਜੂਦ ਰਹੇ ਸਗੋਂ ਉਨ੍ਹਾਂ ਨੇ ਹਰ ਇਕ ਪ੍ਰਸ਼ਾਸਕੀ ਪਹਿਲੂ 'ਤੇ ਆਪਣੇ ਵਿਚਾਰ ਰੱਖੇ। ਇਸ ਬੈਠਕ ਦੀਆਂ ਪ੍ਰੋਸੀਡਿੰਗਜ਼ ਵੀ ਚੀਫ਼ ਸੈਕਟਰੀ ਹੀ ਤਿਆਰ ਕਰਨਗੇ। ਸਿਰਫ਼ ਇਕ ਹਫ਼ਤਾ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਸ਼ਰਾਬ ਨੀਤੀ 'ਚ ਬਦਲਾਅ 'ਤੇ ਬੁਲਾਈ ਬੈਠਕ 'ਚ ਚੀਫ ਸੈਕਟਰੀ ਨਾਲ ਤਨਾਤਨੀ ਕਾਰਨ ਉਨ੍ਹਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਵਿੱਤ ਮੰਤਰੀ ਮਨਪ੍ਰੀਤ ਬਾਦਲ, ਤਕਨੀਕੀ ਸਿੱਖਿਆ ਮੰਤਰੀ ਨੇ ਤਾਂ ਚੀਫ ਸੈਕਟਰੀ ਨੂੰ ਹਟਾਉਣ ਤੱਕ ਦੀ ਗੱਲ ਕਹਿ ਦਿੱਤੀ ਸੀ। ਕੈਬੀਨਟ ਮੰਤਰੀਆਂ ਨੇ ਸਰਵਸੰਮਤੀ ਬਣਾਈ ਸੀ ਕਿ ਭਵਿੱਖ 'ਚ ਜੇਕਰ ਚੀਫ਼ ਸੈਕਟਰੀ ਕਿਸੇ ਬੈਠਕ 'ਚ ਸ਼ਾਮਲ ਹੋਣਗੇ ਤਾਂ ਕੋਈ ਵੀ ਮੰਤਰੀ ਬੈਠਕ 'ਚ ਸ਼ਾਮਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਬਰਗਾੜੀ ਅਤੇ ਹੋਰ ਮਾਮਲੇ 'ਚਾਚੇ-ਭਤੀਜੇ' ਲਈ ਬਣ ਨਾ ਜਾਣ ਭਵਿੱਖ ਲਈ ਖਤਰੇ ਦੀ ਘੰਟੀ 

ਮੁੱਖ ਮੰਤਰੀ ਦੀ ਬੁਲਾਈ ਬੈਠਕ 'ਚ ਤਿੰਨ ਮੰਤਰੀ ਹੋਏ ਸ਼ਾਮਲ 
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੋਵਿਡ-19 'ਤੇ ਰਿਵਿਊ ਬੈਠਕ ਬੁਲਾਈ ਸੀ। ਇਸ ਬੈਠਕ 'ਚ ਸਿਹਤ ਮੰਤਰੀ ਬਲਬੀਰ ਸਿੱਧੂ, ਮੈਡੀਕਲ ਐਜੂਕੇਸ਼ਨ ਮੰਤਰੀ ਓ. ਪੀ. ਸੋਨੀ ਅਤੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਣ ਬੈਠਕ 'ਚ ਸ਼ਾਮਲ ਹੋਏ। ਇਨ੍ਹਾਂ ਮੰਤਰੀਆਂ ਨੇ ਇਕ-ਇਕ ਕਰਕੇ ਕੋਵਿਡ-19 ਨੂੰ ਲੈ ਕੇ ਵਿਭਾਗੀ ਪੱਧਰ 'ਤੇ ਕੀਤੇ ਜਾ ਰਹੇ ਯਤਨਾਂ ਦਾ ਬਿਓਰਾ ਦਿੱਤਾ। ਬੈਠਕ 'ਚ ਪੰਜਾਬ 'ਚ ਕੋਵਿਡ ਦੀ ਜਾਂਚ ਪ੍ਰੀਕਿਰਿਆ ਨੂੰ ਵਧਾਉਣ 'ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਕੜੀ 'ਚ ਗਰੀਬਾਂ ਤੱਕ ਅਨਾਜ ਪਹੁੰਚਾਉਣ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ 'ਤੇ ਚਰਚਾ ਕੀਤੀ ਗਈ। ਚੀਫ਼ ਸੈਕਟਰੀ ਨੇ ਸਾਰੇ ਮੰਤਰੀਆਂ ਨਾਲ ਰੂ-ਬ-ਰੂ ਹੁੰਦਿਆਂ ਵੱਖ-ਵੱਖ ਪ੍ਰਸ਼ਾਸਕੀ ਪਹਿਲੂਆਂ 'ਤੇ ਗੱਲ ਕੀਤੀ।

ਇਹ ਵੀ ਪੜ੍ਹੋ : ਜਾਣੋ ਪੰਜਾਬ ਵਿਚ ਕਦੋਂ ਸ਼ੁਰੂ ਹੋ ਸਕਦੀ ਹੈ ਬੱਸ ਸੇਵਾ    

ਬੈਠਕ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਮੰਤਰੀਆਂ ਨੇ ਇਸ ਮਾਮਲੇ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਕਿਸੇ ਵੀ ਤਰ੍ਹਾਂ ਦੀ ਸਿਆਸਤ, ਮਨ ਮੁਟਾਅ ਤੋਂ ਪਹਿਲਾਂ ਹੈ। ਕੋਵਿਡ-19 ਇਕ ਅਜਿਹਾ ਗੰਭੀਰ ਮਾਮਲਾ ਹੈ, ਜਿਸ ਨੇ ਪੂਰੀ ਦੁਨੀਆ ਨੂੰ ਚਪੇਟ 'ਚ ਲਿਆ ਹੋਇਆ ਹੈ। ਅਜਿਹੇ 'ਚ ਕਿਸੇ ਨਾਲ ਤਨਾਤਨੀ ਕਾਰਨ ਅਜਿਹੇ ਗੰਭੀਰ ਮਾਮਲੇ ਤੋਂ ਗਾਇਬ ਨਹੀਂ ਰਿਹਾ ਜਾ ਸਕਦਾ। ਉਸ 'ਤੇ ਜੇਕਰ ਕੋਈ ਨਦਾਰਦ ਰਹਿੰਦਾ ਤਾਂ ਕੀ ਪੰਜਾਬ ਦੀ ਜਨਤਾ ਕਦੇ ਮੁਆਫ਼ ਕਰਦੀ? ਜਿੱਥੇ ਤੱਕ ਸਵਾਲ ਕੈਬਨਿਟ ਦੇ ਹੋਰ ਮੰਤਰੀਆਂ ਦਾ ਹੈ ਜਾਂ ਉਨ੍ਹਾਂ ਦੇ ਬਾਈਕਾਟ ਦਾ ਮਾਮਲਾ ਹੈ ਤਾਂ ਭਵਿੱਖ 'ਚ ਕੈਬਨਿਟ ਦੇ ਤਮਾਮ ਮੰਤਰੀ ਜਦੋਂ ਵੀ ਨਾਲ ਬੈਠਣਗੇ, ਉਸ 'ਤੇ ਰਾਏਸ਼ੁਮਾਰੀ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ, ਦੇਖਿਆ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਨੇ ਲਿਆ ਦਿੱਤੀ ਮੌਸਮ 'ਚ ਵੱਡੀ ਤਬਦੀਲੀ, ਮਈ ਮਹੀਨੇ 'ਚ ਹੀ ਟੁੱਟ ਗਏ ਗਰਮੀ ਦੇ ਰਿਕਾਰਡ 


Gurminder Singh

Content Editor

Related News