ਮੁੱਖ ਮੰਤਰੀ ਚੰਨੀ ਕਈ ਮੰਤਰੀਆਂ ਸਮੇਤ ਡੇਰਾ ਬਿਆਸ ਪੁੱਜੇ

Monday, Oct 04, 2021 - 02:45 PM (IST)

ਮੁੱਖ ਮੰਤਰੀ ਚੰਨੀ ਕਈ ਮੰਤਰੀਆਂ ਸਮੇਤ ਡੇਰਾ ਬਿਆਸ ਪੁੱਜੇ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੇ ਅਨੇਕਾਂ ਮੰਤਰੀ ਮੰਡਲ ਦੇ ਮੰਤਰੀਆਂ ਸਮੇਤ ਡੇਰਾ ਬਿਆਸ ਪੁੱਜੇ। ਇਕ ਵਿਸ਼ੇਸ਼ ਜਹਾਜ ਰਾਹੀਂ ਕਰੀਬ 11 ਵਜੇ ਉਨ੍ਹਾਂ ਦੇ ਜਹਾਜ ਨੇ ਲੈਂਡ ਕੀਤਾ। ਇਸ ਉਪਰੰਤ ਉਨ੍ਹਾਂ ਨੇ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਪਰ ਮੁਲਾਕਾਤ ਦੌਰਾਨ ਕੀ ਵਿਚਾਰ ਚਰਚਾ ਹੋਈ, ਉਸ ਬਾਰੇ ਕੁਝ ਪਤਾ ਨਹੀ ਲੱਗ ਸਕਿਆ। ਕਿਆਸ ਕੀਤਾ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਇਹ ਫੇਰੀ ਕਾਫੀ ਮਹੱਤਤਾ ਰੱਖਦੀ ਹੈ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਇਸ ਫੇਰੀ ਨੂੰ ਅਹਿਮ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਦਲੇ ਸਿਆਸੀ ਸਮੀਕਰਣਾਂ 'ਚ 'ਪਟਿਆਲਾ' ਦੇ ਕਾਂਗਰਸੀ ਹੋਏ ਸੁੰਨ

ਇਸ ਮੌਕੇ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਪੀਕਰ ਮਹਿੰਦਰ ਸਿੰਘ ਕੇ. ਪੀ., ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬ੍ਰਹਮ ਮਹਿੰਦਰਾ, ਰਾਜ ਕੁਮਾਰ ਵੇਰਕਾ, ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜੀਆ, ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਬਲਵਿੰਦਰ ਸਿੰਘ ਲਾਡੀ, ਵਿਧਾਇਕ ਸੁਖਪਾਲ ਭੁੱਲਰ, ਨਵਤੇਜ ਸਿੰਘ ਚੀਮਾ, ਜੋਗਿੰਦਰ ਸਿੰਘ ਮਾਨ, ਅਮਰਜੀਤ ਸਿੰਘ ਟਿੱਕਾ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਆਦਿ ਵੱਲੋਂ ਵੀ ਡੇਰਾ ਮੁਖੀ ਬਿਆਸ ਨਾਲ ਮੁਲਾਕਾਤ ਕੀਤੀ ਗਈ।

ਇਹ ਵੀ ਪੜ੍ਹੋ : ਧਰਮ ਪਰਿਵਰਤਨ ਨੂੰ ਰੋਕਣ ਲਈ ਸਰਕਾਰ ਨੇ ਕਦਮ ਨਾ ਚੁੱਕੇ ਤਾਂ ਨਿਕਲਣਗੇ ਭਿਆਨਕ ਸਿੱਟੇ : ਗਿ. ਹਰਪ੍ਰੀਤ ਸਿੰਘ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News